Friday, November 22, 2024
 

ਰਾਸ਼ਟਰੀ

ਮੋਦੀ ਸਰਕਾਰ ਨੇ ਕੀਤਾ ਜਵਾਨ ਨੂੰ ਕਿਸਾਨ ਖਿਲਾਫ਼ ਖੜ੍ਹਾ - ਰਾਹੁਲ ਗਾਂਧੀ

November 28, 2020 03:26 PM

ਨਵੀਂ ਦਿੱਲੀ : ਖੇਤੀਬਾੜੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਦਿੱਲੀ 'ਚ ਦਾਖ਼ਲ ਹੋਣ ਦੀ ਮਨਜ਼ੂਰੀ ਮਿਲ ਗਈ ਹੈ ਪਰ ਕਿਸਾਨਾਂ ਦਾ ਇਕ ਧਿਰ ਇਸ ਗੱਲ 'ਤੇ ਅੜ ਗਿਆ ਹੈ ਕਿ ਸਰਕਾਰ ਦਾ ਕੋਈ ਨੁਮਾਇੰਦਾ ਉਨ੍ਹਾਂ ਨਾਲ ਸਰਹੱਦ 'ਤੇ ਆ ਕੇ ਗੱਲ ਕਰੇ। ਇਸ ਦਰਮਿਆਨ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਮੋਦੀ ਸਰਕਾਰ ਨੂੰ ਘੇਰਿਆ ਹੈ। ਰਾਹੁਲ ਨੇ ਕਿਸਾਨ ਅੰਦੋਲਨ ਦੇ ਤੀਜੇ ਦਿਨ ਕਿਸਾਨਾਂ ਦੀਆਂ ਤਸਵੀਰਾਂ ਸ਼ੇਅਰ ਕਰ ਕੇ ਟਵੀਟ ਕੀਤਾ। ਉਨ੍ਹਾਂ ਨੇ ਇਕ ਕਿਸਾਨ ਦੀ ਤਸਵੀਰ ਸ਼ੇਅਰ ਕਰ ਕੇ  ਲਿਖਿਆ, ''ਬਹੁਤ ਹੀ ਦੁਖਦ ਫੋਟੋ ਹੈ। ਸਾਡਾ ਨਾਅਰਾ ਤਾਂ 'ਜੈ ਜਵਾਨ ਜੈ ਕਿਸਾਨ' ਦਾ ਸੀ ਪਰ ਅੱਜ ਪੀ.ਐੱਮ. ਮੋਦੀ ਦੇ ਹੰਕਾਰ ਨੇ ਜਵਾਨ ਨੂੰ ਕਿਸਾਨ ਵਿਰੁੱਧ ਖੜ੍ਹਾ ਕਰ ਦਿੱਤਾ। ਇਹ ਬਹੁਤ ਖ਼ਤਰਨਾਕ ਹੈ।''

ਉੱਥੇ ਹੀ ਪ੍ਰਿਯੰਕਾ ਗਾਂਧੀ ਨੇ ਵੀ ਫੋਟੋਆਂ ਟਵੀਟ ਕਰ ਕੇ ਸਰਕਾਰ 'ਤੇ ਨਿਸ਼ਾਨਾ ਸਾਧਿਆ। ਪ੍ਰਿਯੰਕਾ ਨੇ ਟਵੀਟ ਕਰਦੇ ਹੋਏ ਲਿਖਿਆ, ''ਭਾਜਪਾ ਸਰਕਾਰ 'ਚ ਦੇਸ਼ ਦੀ ਵਿਵਸਥਾ ਨੂੰ ਦੇਖੋ, ਜਦੋਂ ਭਾਜਪਾ ਦੇ ਖਰਬਪਤੀ ਦੋਸਤ ਦਿੱਲੀ ਆਉਂਦੇ ਹਨ ਤਾਂ ਉਨ੍ਹਾਂ ਲਈ ਲਾਲ ਕਾਲੀਨ ਪਾਈ ਜਾਂਦੀ ਹੈ ਪਰ ਕਿਸਾਨਾਂ ਲਈ ਦਿੱਲੀ ਆਉਣ ਵਾਲੇ ਰਸਤਿਆਂ ਵਿਚਕਾਰ ਟੋਏ ਪੁੱਟੇ ਜਾ ਰਹੇ ਹਨ। ਦਿੱਲੀ ਕਿਸਾਨਾਂ ਵਿਰੁੱਧ ਕਾਨੂੰਨ ਬਣਾਏ ਤਾਂ ਠੀਕ ਪਰ ਸਰਕਾਰ ਨੂੰ ਆਪਣੀ ਗੱਲ ਸੁਣਾਉਣ ਲਈ ਕਿਸਾਨ ਦਿੱਲੀ ਆਉਣ ਤਾਂ ਉਹ ਗਲਤ?

ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਪ੍ਰਦਰਸ਼ਨਕਾਰੀਆਂ ਨੂੰ ਦਿੱਲੀ 'ਚ ਆਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਪਰ ਉਹ ਬੁਰਾੜੀ ਦੇ ਨਿਰੰਕਾਰੀ ਮੈਦਾਨ 'ਚ ਜਾਣ ਤੋਂ ਇਨਕਾਰ ਕਰ ਰਹੇ ਹਨ। ਕਿਸਾਨਾਂ ਨੂੰ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਸੰਬੰਧਤ ਮੈਦਾਨ 'ਚ ਪ੍ਰਦਰਸ਼ਨ ਜਾਰੀ ਰੱਖ ਸਕਦੇ ਹਨ। ਉੱਥੇ ਹੀ ਕੁਝ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਹਰਿਆਣਾ 'ਚ ਫਸੇ ਕਿਸਾਨਾਂ ਦੀ ਉਡੀਕ ਕਰ ਰਹੇ ਹਨ। ਕਈ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਜਾਂ ਤਾਂ ਰਾਮਲੀਲਾ ਮੈਦਾਨ ਜਾਣਾ ਚਾਹੁੰਦੇ ਹਨ ਜਾਂ ਪ੍ਰਦਰਸ਼ਨ ਲਈ ਜੰਤਰ-ਮੰਤਰ ਜਾਣਾ ਚਾਹੁੰਦੇ ਹਨ।

 

Have something to say? Post your comment

 
 
 
 
 
Subscribe