ਜ਼ੀਰਕਪੁਰ, (ਸੱਚੀ ਕਲਮ ਬਿਊਰੋ) : ਢਕੌਲੀ ਪੁਲਿਸ ਨੇ ਨਾਕੇ ਦੌਰਾਨ ਇਕ ਮੋਟਰ ਸਾਈਕਲ ਚਾਲਕ ਕੋਲੋਂ 24 ਬੋਤਲਾਂ ਦੇਸੀ ਸ਼ਰਾਬ ਬਰਾਮਦ ਕੀਤੀ ਹੈ ਜੋ ਕਿ ਕੇਵਲ ਚੰਡੀਗੜ੍ਹ ਵਿਖੇ ਵੇਚਣ ਯੋਗ ਸੀ। ਪੁਲਿਸ ਨੇ ਕਥਿਤ ਦੋਸ਼ੀ ਵਿਰੁਧ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿਤੀ ਹੈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਪੰਜਾਬ ਯੂ.ਟੀ. ਬੈਰੀਅਰ 'ਤੇ ਨਾਕੇਬੰਦੀ ਕੀਤੀ ਹੋਈ ਸੀ ਤਾਂ ਇਕ ਵਿਅਕਤੀ ਜੋ ਕਿ ਮੋਟਰ ਸਾਈਕਲ 'ਤੇ ਆ ਰਿਹਾ ਸੀ ਤੇ ਊਸ ਨੇ ਅਪਣੇ ਮੋਟਰ ਸਾਈਕਲ ਪਿਛੇ ਬੋਰੀ ਬੰਨ੍ਹੀ ਹੋਈ ਜੋ ਕਿ ਪੁਲਿਸ ਨੂੰ ਦੇਖ ਕੇ ਘਬਰਾ ਗਿਆ। ਜਦੋਂ ਪੁਲਿਸ ਨੇ ਉਸ ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਉਸ ਕੋਲੋਂ 24 ਬੋਤਲਾਂ ਸ਼ਰਾਬ ਮਾਰਕਾ ਦਿਲਬਰ ਸੰਤਰਾ ਮਸਾਲੇਦਾਰ ਜੋ ਕਿ ਕੇਵਲ ਚੰਡੀਗੜ੍ਹ 'ਚ ਵੇਚਣ ਯੋਗ ਸੀ । ਫੜੇ ਗਏ ਦੋਸ਼ੀ ਦੀ ਪਹਿਚਾਣ ਰਾਮਪਾਲ ਪੁੱਤਰ ਕਰਤਾਰ ਸਿੰਘ ਵਾਸੀ ਬਿਸ਼ਨਪੁਰਾ ਦੇ ਤੌਰ 'ਤੇ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿਤੀ ਹੈ ।
19 ਪੇਟੀ ਸ਼ਰਾਬ ਸਮੇਤ ਦੋ ਕਾਬੂ
ਜ਼ੀਰਕਪੁਰ ਪੁਲਿਸ ਨੇ ਨਾਕੇ ਦੌਰਾਨ ਇਕ ਸਕਾਰਪੀਓ ਗੱਡੀ 'ਚੋਂ 19 ਪੇਟੀ ਸ਼ਰਾਬ ਬਰਾਮਦ ਕੀਤੀ ਹੈ ਜਿਸ ਵਿਚ 15 ਪੇਟੀਆਂ ਬੀਅਰ, 2 ਪੇਟੀ ਅੰਗਰੇਜ਼ੀ ਸ਼ਰਾਬ ਅਤੇ 2 ਬੋਤਲਾਂ ਵੋਦਕਾ ਸ਼ਰਾਬ ਦੀਆਂ ਸਨ। ਇਹ ਸ਼ਰਾਬ ਕੇਵਲ ਚੰਡੀਗੜ੍ਹ ਵਿਖੇ ਵੇਚਣ ਯੋਗ ਸੀ। ਪੁਲਿਸ ਨੇ ਕਥਿਤ ਦੋਸ਼ੀ ਵਿਰੁਧ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿਤੀ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਕਾਲਕਾ ਨਾਕਾ ਬੰਦੀ ਕੀਤੀ ਹੋਈ ਸੀ ਕਿ ਗੁਰਤੇਜ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਪਿੰਡ ਜੱਲਾ, ਮਨਦੀਪ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਕੁੰਭ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਨੂੰ ਸਕਾਰਪਿਓ ਗੱਡੀ ਸਮੇਤ ਫੜਿਆ ਤੇ ਚੈਕਿੰਗ ਕਰਨ 'ਤੇ ਉਸ ਵਿਚੋਂ 15 ਡੱਬੇ ਕਰੋਨਾ ਬੀਅਰ, 2 ਡੱਬੇ ਰੈਡ ਲੇਬਲ ਤੇ 2 ਡੱਬੇ ਐਬਸੋਲੂਟ ਵੋਦਕਾ ਬਰਾਮਦ ਕੀਤੀਆਂ। ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿਤੀ ਹੈ।