Friday, November 22, 2024
 

ਰਾਸ਼ਟਰੀ

ਦਿੱਲੀ-ਹਰਿਆਣਾ ਸਰਹੱਦ 'ਤੇ ਕਿਸਾਨਾਂ 'ਤੇ ਲਾਠੀਚਾਰਜ, ਵੀਡੀਓ ਵੇਖੋ

November 27, 2020 11:22 AM

ਨਵੀਂ ਦਿੱਲੀ :ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਵੱਡੀ ਗਿਣਤੀ 'ਚ ਕਿਸਾਨ ਦਿੱਲੀ ਸਰਹੱਦ 'ਤੇ ਪਹੁੰਚ ਗਏ ਹਨ। ਦਿੱਲੀ-ਬਹਾਦੁਰਗੜ੍ਹ ਹਾਈਵੇਅ ਕੋਲ ਟਿਕਰੀ ਸਰਹੱਦ 'ਤੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦੌੜਾਉਣ ਲਈ ਪੁਲਸ ਨੇ ਪਾਣੀ ਦੀਆਂ ਤੋਪਾਂ ਚਲਾਈਆਂ। ਇਸ ਦੇ ਨਾਲ ਹੀ ਹੰਝੂ ਗੈਸ ਦੇ ਗੋਲ਼ੇ ਵੀ ਦਾਗ਼ੇ। ਮੁੰਡਕਾ, ਦਿੱਲੀ-ਹਰਿਆਣਾ ਸਰਹੱਦ 'ਤੇ ਪੁਲਸ ਅਤੇ ਕਿਸਾਨਾਂ ਦਰਮਿਆਨ ਜ਼ਬਰਦਸਤ ਝੜਪ ਦੇਖਣ ਨੂੰ ਮਿਲ ਰਹੀ ਹੈ। ਪੁਲਸ ਵਲੋਂ ਕਿਸਾਨਾਂ 'ਤੇ ਲਾਠੀਚਾਰਜ ਕੀਤਾ ਜਾ ਰਿਹਾ ਹੈ। ਉੱਥੇ ਹੀ ਦਿੱਲੀ-ਬਹਾਦੁਰਗੜ੍ਹ ਹਾਈਵੇਅ ਕੋਲ ਟਿਕਰੀ ਸਰਹੱਦ 'ਤੇ ਦਿੱਲੀ 'ਚ ਪ੍ਰਵੇਸ਼ ਕਰਨ ਲਈ ਬੈਰੀਕੇਡ ਦੇ ਰੂਪ 'ਚ ਰੱਖੇ ਗਏ ਟਰੱਕ ਨੂੰ ਹਟਾਉਣ ਲਈ ਕਿਸਾਨ ਟਰੈਕਟਰ ਦੀ ਵਰਤੋਂ ਕਰ ਰਹੇ ਹਨ। ਕਿਸਾਨਾਂ ਨੂੰ ਸਮਰਥਨ ਦੇਣ ਲਈ ਸਮਾਲਖਾ ਕੋਲ ਕਿਸਾਨਾਂ ਨੂੰ ਮਿਲਣ ਕਾਂਗਰਸ ਪ੍ਰਦੇਸ਼ ਪ੍ਰਧਾਨ ਕੁਮਾਰੀ ਸ਼ੈਲਜਾ ਪਹੁੰਚੀ। ਕਿਸਾਨ ਨੇਤਾ ਗੁਰਨਾਮ ਸਿੰਘ ਚਢੂਨੀ ਨੇ ਕੁਮਾਰ ਸ਼ੈਲਜਾ ਨੂੰ ਕਿਹਾ ਕਿ ਤੁਸੀਂ ਕਿਸਾਨਾਂ ਨਾਲ ਵਾਅਦਾ ਕਰੋ, ਜੇਕਰ ਤੁਹਾਡੀ ਸਰਕਾਰ ਆਉਂਦੀ ਹੈ ਤਾਂ ਤੁਸੀਂ ਤਿੰਨੋਂ ਕਾਲੇ ਕਾਨੂੰਨਾਂ ਨੂੰ ਰੱਦ ਕਰੋਗੇ। ਸ਼ੈਲਜਾ ਨੇ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਹੱਕ ਦੀ ਲੜਾਈ ਲੜਨ ਲਈ ਉਨ੍ਹਾਂ ਨਾਲ ਖੜ੍ਹੀ ਹੈ ਅਤੇ ਜ਼ਮੀਨ ਤੋਂ ਲੈ ਕੇ ਸਦਨ ਤੱਕ ਕਾਂਗਰਸ ਪਾਰਟੀ ਦੀ ਲੜਾਈ ਲੜ ਰਹੀ ਹੈ।

 

Have something to say? Post your comment

 
 
 
 
 
Subscribe