ਨਵੀਂ ਦਿੱਲੀ : ਕੁਝ ਦਿਨਾਂ ਤੋਂ ਗਿਰਾਵਟ ਦਾ ਸਾਹਮਣਾ ਕਰ ਰਿਹਾ ਸੋਨਾ ਅੱਜ ਤੇਜ਼ੀ ਨਾਲ ਖੁੱਲ੍ਹਿਆ ਹੈ। ਹਾਲਾਂਕਿ ਇਹ ਤੇਜ਼ੀ ਮਾਮੂਲੀ ਹੀ ਰਹੀ, ਪਰ ਕਾਰੋਬਾਰ ਦੇ ਨਾਲ ਲਗਾਤਰ ਵਧਦੀ ਹੀ ਚਲੀ ਗਈ। ਬੁੱਧਵਾਰ ਨੂੰ ਸੋਨਾ 48, 513 ਰੁਪਏ ਪ੍ਰਤੀ ਗ੍ਰਾਮ ਦੇ ਪੱਧਰ 'ਤੇ ਬੰਦ ਹੋਇਆ ਸੀ। ਅੱਜ ਸੋਨਾ 11 ਰੁਪਏ ਦੇ ਮਾਮੂਲੀ ਵਾਧੇ ਨਾਲ 48, 524 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਖੁੱਲ੍ਹਿਆ ਹੈ। ਸ਼ੁਰੂਆਤੀ ਕਾਰੋਬਾਰ ਵਿਚ ਹੀ ਸੋਨੇ ਨੇ 48, 524 ਰੁਪਏ ਪ੍ਰਤੀ 10 ਗ੍ਰਾਮ ਦਾ ਘੱਟੋ-ਘੱਟ ਪੱਧਰ ਅਤੇ 48, 648 ਰੁਪਏ ਪ੍ਰਤੀ 10 ਗ੍ਰਾਮ ਦਾ ਉੱਚ ਪੱਧਰ ਛੋਹ ਲਿਆ। ਸੋਨਾ ਹੁਣ ਤੱਕ ਆਪਣੇ ਆਲਟਾਈਮ ਹਾਈ ਦੇ ਕਰੀਬ 7700 ਰੁਪਏ ਤੱਕ ਡਿੱਗ ਚੁੱਕਾ ਹੈ।