Friday, November 22, 2024
 

ਰਾਸ਼ਟਰੀ

ਸੋਨੇ ਦੀ ਤਸਕਰੀ 'ਚ ਫੜੇ ਗਏ ਤਿੰਨ 'ਚੋਂ ਦੋ ਏਅਰ ਇੰਡੀਆ ਦੇ ਮੁਲਾਜ਼ਮ

November 26, 2020 10:03 AM

ਨਵੀਂ ਦਿੱਲੀ : ਸੋਨੇ ਦੀ ਤਸਕਰੀ ਮਾਮਲੇ 'ਚ ਏਅਰ ਇੰਡੀਆ SATS (Air India STAS, Singapore Airport Terminal Services) ਦੇ ਦੋ ਸਟਾਫ ਸਮੇਤ ਕੁੱਲ ਤਿੰਨ ਲੋਕਾਂ ਨੂੰ ਕਸਟਮ ਅਧਿਕਾਰਿਆਂ ਨੇ ਸੋਮਵਾਰ ਨੂੰ ਗ੍ਰਿਫਤਾਰ ਕਰ ਲਿਆ। ਤਸਕਰ ਕੀਤੇ ਜਾਣ ਵਾਲੇ ਸੋਨੇ ਦੀ ਕੀਮਤ 72.5 ਲੱਖ ਰੁਪਏ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਕਸਟਮ ਵਿਭਾਗ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਦੋ ਸੋਨਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਤੇ ਉਨ੍ਹਾਂ ਤੋਂ 6 ਕਿਲੋਂ ਤੋਂ ਜ਼ਿਆਦਾ ਸੋਨਾ ਬਰਾਮਦ ਕੀਤਾ ਗਿਆ। ਇਸ ਦੀ ਕੀਮਤ 3.26 ਕਰੋੜ ਰੁਪਏ ਹੈ। ਤਸਕਰ ਇਸ ਤੋਂ ਪਹਿਲਾ ਵੀ ਰੇਲਵੇ ਦੁਆਰਾ ਸੋਨੇ ਦੀ ਤਸਕਰੀ ਕਰ ਚੁੱਕਾ ਹੈ। ਵਿਦੇਸ਼ ਤੋਂ ਮੰਗਾਇਆ ਗਿਆ ਸੋਨਾ ਮਿਆਂਮਾਰ ਤੇ ਬੰਗਲਾਦੇਸ਼ ਸਰਹੱਦ ਦੇ ਮਾਧਿਅਮ ਨਾਲ ਭਾਰਤ 'ਚ ਲਿਆਇਆ ਗਿਆ ਸੀ।

 ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕਸਟਮ ਵੱਲੋਂ ਜਾਰੀ ਕੀਤੇ ਗਏ ਬਿਆਨ 'ਚ ਦੱਸਿਆ ਗਿਆ ਕਿ ਸੋਮਵਾਰ ਨੂੰ ਅਬੂ-ਧਾਬੀ ਤੋਂ ਆਉਣ ਵਾਲੇ ਇਕ ਯਾਤਰੀ ਨੂੰ ਕਸਟਮ ਅਧਿਕਾਰੀਆਂ ਨੇ ਰੋਕਿਆ। ਪੁੱਛਗਿੱਛ ਦੌਰਾਨ ਉਸ ਨੇ ਸਵੀਕਾਰ ਕੀਤਾ ਕਿ ਉਹ ਆਪਣੇ ਨਾਲ ਦੋ ਸਿਲਵਰ ਰੰਗ ਦੇ ਪੈਕਟ 'ਚ ਕਰੀਬ 1.48 ਕਿਲੋ ਸੋਨਾ ਲੈ ਕੇ ਆਇਆ ਜਿਸ ਨੂੰ ਉਸ ਨੇ ਏਅਰ ਕਰਾਫਟ ਦੇ Toilet 'ਚ ਰੱਖਿਆ ਸੀ। ਉੱਥੇ ਏਅਰ ਇੰਡੀਆ ਦੇ SATS ਸਟਾਫ ਨੂੰ ਕਸਟਮ ਅਧਿਕਾਰਿਆਂ ਨੇ ਰੰਗੇ ਹੱਥੀ ਦਬੋਚ ਲਿਆ ਜਦੋਂ ਉਹ ਹੋਰ AISATS ਸਟਾਫ ਨੂੰ ਤਸਕਰੀ ਵਾਲੇ ਸੋਨੇ ਦਾ ਪੈਕਟ ਦੇ ਰਿਹਾ ਸੀ। AISATS Airport Service Provider ਹੈ। ਇਹ ਏਅਰ ਇੰਡੀਆ (ਏਆਈ) ਤੇ ਸਿੰਗਾਪੁਰ ਏਅਰਪੋਰਟ ਟਰਮੀਨਲ ਸਰਵੀਸੇਜ਼ (ਐੱਸਏਟੀਐੱਸ) ਦਾ ਸੰਯੁਕਤ ਪ੍ਰਕਿਰਿਆ ਹੈ। ਤਿੰਨਾਂ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਬਰਾਮਦ ਸੋਨੇ ਨੂੰ ਜਬਤ ਕਰ ਲਿਆ ਗਿਆ। ਜਾਂਚ ਦੌਰਾਨ ਗ੍ਰਿਫਤਾਰ ਯਾਤਰੀ ਨੇ ਸੋਨੇ ਦੀ ਤਸਕਰੀ ਦੀ ਗੱਲ ਮਨਜੂਰ ਕੀਤੀ ਤੇ ਦੱਸਿਆ ਕਿ ਉਸ ਨੇ ਆਪਣੇ ਪਹਿਲੇ ਤਿੰਨ ਸਫਰ ਦੌਰਾਨ 2.17 ਕਰੋੜ ਰੁਪਏ ਕੀਮਤ ਦੇ ਸੋਨੇ ਦੀ ਤਸਕਰੀ ਕੀਤੀ। ਐਤਵਾਰ ਨੂੰ ਏਅਰ ਇੰਡੀਆ ਕਰੂ ਮੈਂਬਰ ਨੂੰ ਏਅਰ ਪੋਰਟ 'ਤੇ ਕਥਿਤ ਤਸਕਰੀ ਲਈ ਗ੍ਰਿਫਤਾਰ ਕੀਤਾ ਗਿਆ ਸੀ।

 

Have something to say? Post your comment

 
 
 
 
 
Subscribe