ਜ਼ੋਜਿਲਾ (ਜੰਮੂ ਕਸ਼ਮੀਰ), (ਏਜੰਸੀ) : ਕਸ਼ਮੀਰ ਘਾਟੀ ਨੂੰ ਲਦਾਖ਼ ਖੇਤਰ ਨਾਲ ਜੋੜਨ ਵਾਲੇ ਅੰਦਰੂਨੀ ਦ੍ਰਿਸ਼ਟੀ ਤੋਂ ਅਹਿਮ 434 ਕਿਲੋਮੀਟਰ ਲੰਮੇ ਸ੍ਰੀਨਗਰ-ਲੇਹ ਰਾਸ਼ਟਰੀ ਰਾਜਮਾਰਗ ਨੂੰ ਆਵਾਜਾਈ ਲਈ ਖੋਲ੍ਹ ਦਿਤਾ ਗਿਆ। ਇਹ ਰਾਜਮਾਰਗ ਬਰਫ਼ਬਾਰੀ ਕਾਰਨ ਕਰੀਬ ਚਾਰ ਮਹੀਨੇ ਤੋਂ ਬੰਦ ਸੀ। 15 ਕੋਰ ਦੇ ਜਨਰਲ ਕਮਾਂਡਿੰਗ ਆਫ਼ੀਸਰ ਲੈਫ਼ਟੀਨੈਂਟ ਕੇ ਜੇ ਐਸ ਢਿੱਲੋਂ ਨੇ ਹੋਰ ਅਧਿਕਾਰੀਆਂ ਨਾਲ ਜ਼ੀਰੋ ਪੁਆਇੰਟ 'ਤੇ ਸਮਾਗਮ ਵਿਚ ਰਾਜਮਾਰਗ ਨੂੰ ਖੋਲ੍ਹਿਆ। ਅੰਦਰੂਨੀ ਦ੍ਰਿਸ਼ਟੀ ਤੋਂ ਅਹਿਮ ਇਸ ਰਾਜਮਾਰਗ ਨੂੰ ਪਿਛਲੇ ਸਾਲ ਦਸੰਬਰ ਵਿਚ ਭਾਰੀ ਬਰਫ਼ਬਾਰੀ ਕਾਰਨ ਬੰਦ ਕਰ ਦਿਤਾ ਗਿਆ ਸੀ।
ਜ਼ੋਜਿਲਾ ਪਾਸ ਸਮੁੰਦਰ ਦੇ ਤਲ ਤੋਂ 11, 516 ਫ਼ੁਟ ਉਪਰ ਪੈਂਦਾ ਹੈ। ਇਹ 434 ਕਿਲੋਮੀਟਰ ਲੰਮੇ ਸ੍ਰੀਨਗਰ ਲੇਹ ਰੋਡ ਜ਼ਰੀਏ ਕਸ਼ਮੀਰ ਘਾਟੀ ਨੂੰ ਸਿੰਧੂ ਘਾਟੀ ਦੇ ਬਰਫ਼ ਦੇ ਠੰਢੇ ਰੇਗਿਸਤਾਨ ਨਾਲ ਜੋੜਦਾ ਹੈ।