ਸਿਡਨੀ : ਕੁਈਨਜ਼ਲੈਂਡ ਦੇ ਫ੍ਰੇਜ਼ਰ ਆਈਲੈਂਡ 'ਤੇ ਲੱਗੀ ਜੰਗਲੀ ਝਾੜੀਆਂ ਦੀ ਅੱਗ ਹੁਣ ਬੇਕਾਬੂ ਹੁੰਦੀ ਜਾ ਰਹੀ ਹੈ।ਅੱਗ ਕਾਰਨ ਆਲੇ-ਦੁਆਲੇ ਦੇ ਇਲਾਕਿਆਂ ਵਿਚ ਧੂੰਆਂ ਭਰ ਗਿਆ ਹੈ ਅਤੇ ਨਾਲ ਹੀ ਇਹ ਅੱਗ ਕੰਟਰੋਲ ਰੇਖਾ ਨੂੰ ਪਾਰ ਕਰ ਚੁੱਕੀ ਹੈ। ਹਵਾਈ ਫਾਇਰ ਕਰਮਚਾਰੀਆਂ ਸਮੇਤ ਅੱਗ ਬੁਝਾਊ ਅਮਲੇ ਵਿਸ਼ਵ ਵਿਰਾਸਤ ਦੀ ਸੂਚੀਬੱਧ ਸਾਈਟ ਦੇ ਇੱਕ ਦੂਰ-ਦੁਰਾਡੇ ਖੇਤਰ ਵਿਚ ਜੰਗਲੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਟਾਪੂ 'ਤੇ ਕਈ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਫਾਇਰ ਐਡਵਾਈਸ ਚਿਤਾਵਨੀ ਜਾਰੀ ਕੀਤੀ ਗਈ ਹੈ ਤਾਂਜੋ ਕੈਂਪਾਂ ਵਿਚ ਰਹਿਣ ਵਾਲਿਆਂ ਅਤੇ ਵਸਨੀਕਾਂ ਨੂੰ ਸਾਵਧਾਨ ਕੀਤਾ ਜਾ ਸਕੇ।