Friday, November 22, 2024
 

ਰਾਸ਼ਟਰੀ

ਚੰਡੀਗੜ੍ਹੋ ਅੱਜ ਚੱਲਣਗੀਆਂ 'ਟਰੇਨਾਂ

November 24, 2020 09:24 AM

ਚੰਡੀਗੜ੍ਹ  : ਕੋਰੋਨਾ ਮਹਾਮਾਰੀ ਕਾਰਨ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ 8 ਮਹੀਨੇ ਬਾਅਦ ਮੰਗਲਵਾਰ ਤੋਂ ਟਰੇਨਾਂ ਦਾ ਸੰਚਾਲਨ ਸ਼ੁਰੂ ਹੋ ਜਾਵੇਗਾ। ਹਾਲਾਂਕਿ ਰੇਲਵੇ ਵੱਲੋਂ ਕੁੱਝ ਸਪੈਸ਼ਲ ਟਰੇਨਾਂ ਦਾ ਸੰਚਾਲਨ ਕੀਤਾ ਗਿਆ ਸੀ, ਜੋ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਹੋ ਕੇ ਲੰਘਦੀਆਂ ਸਨ ਪਰ ਚੰਡੀਗੜ੍ਹ ਤੋਂ ਪਹਿਲੀ ਟਰੇਨ ਮੰਗਲਵਾਰ ਨੂੰ ਚੱਲੇਗੀ। ਸਾਰੇ ਕੋਚਾਂ ਨੂੰ ਸੈਨੀਟਾਈਜ਼ ਕੀਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਵਿਡ-19 ਨੂੰ ਧਿਆਨ 'ਚ ਰੱਖ ਕੇ ਟਰੇਨਾਂ ਦੀ ਯਾਤਰਾ ਖ਼ਤਮ ਹੋਣ ਤੋਂ ਬਾਅਦ ਵਾਸ਼ਿੰਗ ਲਾਈਨ 'ਚ ਪੂਰੀ ਤਰ੍ਹਾਂ ਸੈਨੀਟਾਈਜ਼ ਕਰਨ ਤੋਂ ਬਾਅਦ ਹੀ ਟਰੈਕ ’ਤੇ ਦੁਬਾਰਾ ਉਤਰਨਗੀਆਂ। ਟਰੇਨਾਂ ਦੇ ਸੰਚਾਲਨ ਦੇ ਐਲਾਨ ਤੋਂ ਬਾਅਦ ਹੀ ਚੰਡੀਗੜ੍ਹ ਤੋਂ ਚੱਲਣ ਵਾਲੀਆਂ 4 ਟਰੇਨਾਂ ਫੁਲ ਹੋ ਚੁੱਕੀਆਂ ਹਨ। ਜਨਸ਼ਤਾਬਦੀ ਐਕਸਪ੍ਰੈੱਸ 'ਚ 27 ਨਵੰਬਰ ਤੱਕ ਵੇਟਿੰਗ ਲਿਸਟ 200 ਤੋਂ ਜ਼ਿਆਦਾ ਪਹੁੰਚ ਗਈ ਹੈ।

ਕਾਲਕਾ-ਦਿੱਲੀ ਸ਼ਤਾਬਦੀ ਸੁਪਰਫਾਸਟ ਚਲਾਉਣ ਦੀ ਐਲਾਨ ਨਹੀਂ


ਰੇਲਵੇ ਵਲੋਂ ਕਾਲਕਾ-ਦਿੱਲੀ ਸ਼ਤਾਬਦੀ ਸੁਪਰਫਾਸਟ ਨੂੰ ਚਲਾਉਣ ਦਾ ਐਲਾਨ ਕਰ ਦਿੱਤਾ ਗਿਆ ਸੀ, ਪਰ ਅਚਾਨਕ ਕਿਸਾਨ ਅੰਦੋਲਨ ਕਾਰਨ ਇਹ ਟਰੇਨ ਨਹੀਂ ਚੱਲ ਸਕੀ। ਰੇਲਵੇ ਬੋਰਡ ਵੱਲੋਂ ਅਜੇ ਇਸ ਟਰੇਨ ਨੂੰ ਚਲਾਉਣ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਇਸ ਸਬੰਧੀ ਅੰਬਾਲਾ ਮੰਡਲ ਦੇ ਡੀ. ਆਰ. ਐੱਮ. ਗੁਰਿੰਦਰ ਮੋਹਨ ਸਿੰਘ ਦਾ ਕਹਿਣਾ ਹੈ ਕਿ ਇਸ ਟਰੇਨ ਨੂੰ ਚਲਾਉਣ ਨੂੰ ਲੈ ਕੇ ਕੋਈ ਨੋਟੀਫਿਕੇਸ਼ਨ ਅਜੇ ਤੱਕ ਨਹੀ ਆਇਆ ਹੈ। ਜਦੋਂ ਤੱਕ ਰੇਲਵੇ ਬੋਰਡ ਵਲੋਂ ਹੁਕਮ ਨਹੀਂ ਆਵੇਗਾ, ਉਦੋਂ ਤੱਕ ਇਹ ਬੰਦ ਰਹੇਗੀ।

ਕਈ ਟਰੇਨਾਂ ਅਜੇ ਵੀ ਰੱਦ


ਚੰਡੀਗੜ੍ਹ ਅਤੇ ਕਾਲਕਾ ਤੋਂ ਚੱਲਣ ਵਾਲੀਆਂ ਕਈ ਟਰੇਨਾਂ ਅਜੇ ਵੀ ਰੱਦ ਐਲਾਨੀਆਂ ਗਈਆਂ ਹਨ। ਇਨ੍ਹਾਂ 'ਚ ਕਾਲਕਾ ਤੋਂ ਚੱਲਣ ਵਾਲੀ ਬਾਂਦਰਾ ਸੁਪਰਫਾਸਟ, ਊਂਚਾਹਾਰ ਐਕਸਪ੍ਰੈੱਸ, ਕਾਲਕਾ ਮੇਲ, ਪੱਛਮ ਐਕਸਪ੍ਰੈੱਸ, ਜੈਪੁਰ ਇੰਟਰਸਿਟੀ ਵਰਗੀਆਂ ਮਹੱਤਵਪੂਰਣ ਟਰੇਨਾਂ ਸ਼ਾਮਲ ਹਨ। ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਾਂਦਰਾ ਸੁਪਰਫਾਸਟ ਅਤੇ ਊਂਚਾਹਾਰ ਐਕਸਪ੍ਰੈੱਸ ਦੇ ਸੰਚਾਲਨ ਨੂੰ ਲੈ ਕੇ ਸਭ ਤੋਂ ਜ਼ਿਆਦਾ ਫੋਨ ਆਉਂਦੇ ਹਨ।

 

 

 

Have something to say? Post your comment

 
 
 
 
 
Subscribe