Friday, November 22, 2024
 

ਰਾਸ਼ਟਰੀ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧੀਆਂ

November 20, 2020 09:39 AM

ਨਵੀਂ ਦਿੱਲੀ  : ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 48 ਦਿਨਾਂ ਤੱਕ ਲਗਾਤਾਰ ਸਥਿਰਤਾ ਰਹਿਣ ਦੇ ਬਾਅਦ ਸ਼ੁੱਕਰਵਾਰ ਨੂੰ ਦੋਵਾਂ ਦੀਆਂ ਕੀਮਤਾਂ ਵਿਚ ਵਾਧਾ ਹੋਇਆ। ਜਨਤਕ ਖੇਤਰ ਦੀ ਆਗੂ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਅਨੁਸਾਰ ਅੱਜ ਦੇਸ਼ ਦੇ 4 ਵੱਡੇ ਮਹਾਨਗਰਾਂ ਵਿਚ ਡੀਜ਼ਲ ਦੇ ਮੁੱਲ 22 ਤੋਂ 25 ਪੈਸੇ ਅਤੇ ਪੈਟਰੋਲ ਦੇ 17 ਤੋਂ 20 ਪੈਸੇ ਪ੍ਰਤੀ ਲਿਟਰ ਵਧਾਏ ਗਏ ਹਨ। ਦਿੱਲੀ ਵਿਚ ਡੀਜ਼ਲ 22 ਪੈਸੇ ਅਤੇ ਪੈਟਰੋਲ 17 ਪੈਸੇ ਪ੍ਰਤੀ ਲਿਟਰ ਮੰਹਿਗਾ ਹੋਇਆ ਹੈ।

ਅਮਰੀਕਾ ਵਿਚ ਪਿਛਲੇ ਹਫ਼ਤੇ ਤੇਲ ਭੰਡਾਰ ਵਿਚ ਵਾਧਾ ਅਤੇ ਓਪੇਕ ਮੈਬਰਾਂ ਦੇ ਉਤਪਾਦਨ ਵਿਚ ਵਾਧੇ 'ਤੇ ਸਹਿਮਤੀ ਜਤਾਉਣ ਨਾਲ ਹਾਲਾਂਕਿ ਕੱਚੇ ਤੇਲ ਦੇ ਮੁੱਲ ਵਿਚ ਅੰਤਰਰਾਸ਼ਟਰੀ ਬਾਜ਼ਾਰ ਵਿਚ ਨਰਮੀ ਸੀ। ਘਰੇਲੂ ਬਾਜ਼ਾਰ ਵਿਚ ਇਸ ਤੋਂ ਪਹਿਲਾਂ ਡੀਜ਼ਲ ਦੇ ਮੁੱਲ ਵਿਚ ਆਖ਼ਰੀ ਵਾਰ ਸੋਧ 2 ਅਕਤੂਬਰ ਨੂੰ ਹੋਇਆ ਸੀ, ਜਦੋਂਕਿ ਪੈਟਰੋਲ ਦੀ ਕੀਮਤ ਪਿਛਲੇ 58 ਦਿਨਾਂ ਤੋਂ ਸਥਿਰ ਸੀ। ਪੈਟਰੋਲ ਦੀ ਕੀਮਤ ਵਿਚ ਆਖ਼ਰੀ ਵਾਰ 22 ਸਤੰਬਰ ਨੂੰ 7 ਤੋਂ 8 ਪੈਸੇ ਪ੍ਰਤੀ ਲਿਟਰ ਦੀ ਕਮੀ ਕੀਤੀ ਗਈ ਸੀ।

 
ਸ਼ਹਿਰ ਦਾ ਨਾਂ ਪੈਟਰੋਲ/ਰੁਪਏ ਲਿਟਰ ਡੀਜ਼ਲ/ਰੁਪਏ ਲਿਟਰ
ਦਿੱਲੀ 81.23 70.68
ਮੁੰਬਈ 87.92 77.11
ਚੇਨੱਈ 84.31 76.17
ਕੋਲਕਾਤਾ 82.79 74.24
ਨੋਇਡਾ 81.75 71.23
ਰਾਂਚੀ 80.88 74.83
ਬੈਂਗਲੁਰੂ 83.97 74.91
ਪਟਨਾ 83.87 76.30
ਚੰਡੀਗੜ੍ਹ 78.19 70.43
ਲਖਨਊ 81.63 71.13

 

ਹਰ ਦਿਨ ਸਵੇਰੇ 6 ਵਜੇ ਬਦਲਦੀ ਹੈ ਕੀਮਤ
ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਹਰ ਰੋਜ਼ ਸਵੇਰੇ 6 ਵਜੇ ਬਦਲੀ ਜਾਂਦੀ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਦੇਸ਼ੀ ਮੁਦਰਾ ਰੇਟਾਂ ਦੇ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ 'ਤੇ ਨਿਰਭਰ ਕਰਦੀਆਂ ਹਨ। ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਖਰਚਿਆਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਸ਼ਾਮਲ ਕਰਨ ਤੋਂ ਬਾਅਦ, ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ।

ਸਿਰਫ ਇਕ SMS ਦੇ ਜ਼ਰੀਏ ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੇ ਭਾਅ
ਤੁਸੀਂ ਆਪਣੇ ਸ਼ਹਿਰ ਦੇ ਪੈਟਰੋਲ-ਡੀਜ਼ਲ ਦੇ ਭਾਅ ਰੋਜ਼ਾਨਾ SMS ਦੇ ਜ਼ਰੀਏ ਵੀ ਚੈੱਕ ਕਰ ਸਕਦੇ ਹੋ। ਇੰਡੀਅਨ ਆਇਲ (IOC) ਦੇ ਉਪਭੋਗਤਾ RSP<ਡੀਲਰ ਕੋਡ> ਲਿਖ ਕੇ 9224992249 ਨੰਬਰ 'ਤੇ ਐਚ.ਪੀ.ਸੀ.ਐਲ. (HPCL) ਦੇ ਉਪਭੋਗਤਾ HPPRICE<ਡੀਲਰ ਕੋਡ > ਲਿਖ ਕੇ 9222201122 ਨੰਬਰ 'ਤੇ ਭੇਜ ਸਕਦੇ ਹੋ। ਬੀ.ਪੀ.ਸੀ.ਐਲ. ਉਪਭੋਗਤਾ RSP ਡੀਲਰ ਕੋਡ 9223112222 ਨੰਬਰ 'ਤੇ ਭੇਜ ਸਕਦੇ ਹਨ।

 

 

Have something to say? Post your comment

 
 
 
 
 
Subscribe