Friday, November 22, 2024
 

ਰਾਸ਼ਟਰੀ

ਕਾਨਪੁਰ ਹਵਾਈ ਅੱਡੇ 'ਤੇ ਰਾਹੁਲ-ਪ੍ਰਿਅੰਕਾ ਦਾ ਪਿਆਰ ਦਿਸਿਆ

April 28, 2019 07:54 AM

ਕਾਨਪੁਰ : ਲੋਕ ਸਭਾ ਚੋਣਾਂ ਦੀ ਨੱਠ-ਭੱਜ ਵਿਚਕਾਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅਪਣੀ ਭੈਣ ਪ੍ਰਿਅੰਕਾ ਨਾਲ ਕਾਨਪੁਰ ਦੇ ਚਕੇਰੀ ਹਵਾਈ ਅੱਡੇ 'ਤੇ ਅਚਾਨਕ ਹੋਈ ਪਿਆਰ ਭਰੀ ਮੁਲਾਕਾਤ ਦਾ ਵੀਡੀਉ ਸਾਂਝਾ ਕੀਤਾ ਜੋ ਹੁਣ ਸੋਸ਼ਲ ਮੀਡੀਆ 'ਤੇ ਕਾਫ਼ੀ ਮਸ਼ਹੂਰ ਹੋ ਰਿਹਾ ਹੈ।
ਫ਼ੇਸਬੁੱਕ 'ਤੇ ਸਾਂਝੇ ਕੀਤੇ ਵੀਡੀਉ 'ਚ ਰਾਹੁਲ ਗਾਂਧੀ ਕਹਿੰਦੇ ਹਨ, ''ਮੈਂ ਤੁਹਾਨੂੰ ਦਸਦਾ ਹਾਂ ਕਿ ਚੰਗਾ ਭਰਾ ਹੋਣਾ ਕੀ ਹੁੰਦਾ ਹੈ? ਬਹੁਤ ਲੰਮੀ-ਲੰਮੀ ਦੂਰੀ ਦੀ ਯਾਤਰਾ 'ਤੇ ਜਾ ਰਿਹਾ ਹਾਂ ਅਤੇ ਇਕ ਛੋਟੇ ਜਿਹੇ ਹੈਲੀਕਾਪਟਰ 'ਚ। ਮੇਰੀ ਭੈਣ ਛੋਟੀ=ਛੋਟੀ ਦੂਰੀ ਦੀ ਯਾਤਰਾ ਲਈ ਵੱਡੇ ਹੈਲੀਕਾਪਟਰ ਦਾ ਪ੍ਰਯੋਗ ਕਰਦੀ ਹੈ। ਕੀ ਤੁਸੀਂ ਜਾਣਦੇ ਹੋ ਕਿ ਮੈਂ ਇਸ ਨੂੰ ਬਹੁਤ ਪਿਆਰ ਕਰਦਾ ਹਾਂ।''
ਗਾਂਧੀ ਜਦੋਂ ਇਹ ਕਹਿ ਰਹੇ ਸਨ ਤਾਂ ਪ੍ਰਿਅੰਕਾ ਲਗਾਤਾਰ ਹੱਸ ਰਹੀ ਸੀ। ਹੈਲੀਕਾਪਟਰ 'ਚ ਸਵਾਰ ਹੋਣ ਤੋਂ ਪਹਿਲਾਂ ਪ੍ਰਿਅੰਕਾ ਨੇ ਰਾਹੁਲ ਨੂੰ ਬਾਏ ਬੋਲਿਆ ਅਤੇ ਗਲੇ ਲਾ ਕੇ ਵਿਦਾ ਕੀਤਾ। ਦੋਹਾਂ ਨੇ ਹੈਲੀਕਾਪਟਰ ਦੇ ਪਇਲਟਾਂ ਨਾਲ ਤਸਵੀਰਾਂ ਵੀ ਖਿਚਵਾਈਆਂ।
ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਇਨੀਂ ਦਿਨੀਂ ਚੋਣ ਪ੍ਰਚਾਰ 'ਚ ਰੁੱਝੇ ਹੋਏ ਹਨ। ਦੋਹਾਂ ਦੀਆਂ ਅੱਜ ਉੱਤਰ ਪ੍ਰਦੇਸ਼ 'ਚ ਵੀ ਕਈ ਰੈਲੀਆਂ ਹਨ। ਇਨ੍ਹਾਂ ਲੋਕ ਸਭਾ ਚੋਣਾਂ 'ਚ ਰਾਹੁਲ ਗਾਂਧੀ ਪਹਿਲੀ ਵਾਰੀ ਦੋ ਸੀਟਾਂ 'ਤੇ ਚੋਣ ਲੜ ਰਹੇ ਹਨ। ਅਪਣੀ ਰਵਾਇਤੀ ਅਮੇਠੀ ਸੀਟ ਨਾਲ ਉਹ ਕੇਰਲ ਦੀ ਵਾਇਨਾਡ ਸੀਟ ਤੋਂ ਵੀ ਚੋਣ ਲੜ ਰਹੇ ਹਨ। ਬਤੌਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇਸ਼ ਭਰ 'ਚ ਪਾਰਟੀ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰ ਰਹੇ ਹਨ ਜਦਕਿ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਦੀ ਕਮਾਨ ਸੰਭਾਲੀ ਹੋਈ ਹੈ।  ਪ੍ਰਿਅੰਕਾ ਨੇ ਅੱਜ ਉਨਾਵ, ਬਾਰਾਬੰਕੀ ਸਮੇਤ ਕਈ ਥਾਵਾਂ 'ਤੇ ਰੋਡ ਸ਼ੋਅ ਅਤੇ ਰੈਲੀਆਂ ਕੀਤੀਆਂ। ਜਦਕਿ, ਰਾਹੁਲ ਦੀ ਰਾਏਬਰੇਲੀ ਸਮੇਤ ਕਈ ਥਾਵਾਂ 'ਤੇ ਰੈਲੀਆਂ ਕੀਤੀਆਂ।

 

Have something to say? Post your comment

 
 
 
 
 
Subscribe