ਚੇਨਈ: ਸਥਾਨਕ ਮੌਸਮ ਵਿਗਿਆਨ ਕੇਂਦਰ ਨੇ ਸਨਿਚਰਵਾਰ ਨੂੰ ਕਿਹਾ ਕਿ ਦੱਖਣ ਪੂਰਬੀ ਬੰਗਾਲ ਦੀ ਖਾੜੀ 'ਤੇ ਬਣਿਆ ਦਬਾਅ ਵਾਲਾ ਇਲਾਕਾ ਇਕ ਚਕਰਵਾਤੀ ਤੂਫ਼ਾਨ ਵਿਚ ਤਬਦੀਲ ਹੋ ਗਿਆ ਹੈ ਜਿਸ ਨੂੰ 'ਫ਼ਨੀ' ਨਾਂ ਦਿਤਾ ਗਿਆ ਹੈ। ਮੌਸਮ ਵਿਭਾਗ ਵਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ। ਇਹ 27 ਅਪ੍ਰੈਲ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ ਸਾਢੇ 11 ਵਜੇ ਚੇਨੱਈ ਵਿਚ ਲਗਭਗ 1190 ਕਿਲੋਮੀਟਰ ਦੱਖਣ-ਪੂਰਬ 'ਚ ਕੇਂਦਰਿਤ ਸੀ। ਅਗਲੇ 24 ਘੰਟਿਆਂ ਵਿਚ 'ਫ਼ਨੀ' ਦੇ ਇਕ ਖਤਰਨਾਕ ਚਕਰਵਾਤੀ ਤੂਫ਼ਾਨ ਵਿਚ ਤਬਦੀਲ ਹੋਣ ਦਾ ਖ਼ਦਸ਼ਾ ਹੈ।