ਨਵੀਂ ਦਿੱਲੀ , ( ਏਜੰਸੀ) : ਭਾਰਤੀ ਹਵਾਈ ਫੌਜ ਦੇ ਇਕ ਸਾਬਕਾ ਵਿੰਗ ਕਮਾਂਡਰ ਦੀ 52 ਸਾਲਾ ਪਤਨੀ ਨੀਨੂ ਜੈਨ ਸਥਾਨਕ ਦੁਆਰਕਾ ਇਲਾਕੇ 'ਚ ਸਥਿਤ ਆਪਣੇ ਘਰੋਂ ਮ੍ਰਿਤਕ ਮਿਲੀ ਹੈ। ਪੁਲਸ ਨੇ ਸ਼ਨੀਵਾਰ ਦੱਸਿਆ ਕਿ ਨੀਨੂ ਦੇ ਪਿਤਾ ਨੇ ਵੀਰਵਾਰ ਰਾਤ ਫੋਨ ਕਰ ਕੇ ਆਪਣੀ ਬੇਟੀ ਦਾ ਹਾਲ-ਚਾਲ ਪੁੱਛਿਆ ਸੀ ਕਿਉਂਕਿ ਉਹ ਠੀਕ ਨਹੀਂ ਸੀ। ਪਿਤਾ ਨੇ ਖੁਦ ਆਉਣ ਲਈ ਕਿਹਾ ਪਰ ਨੀਨੇ ਨੇ ਮਨ੍ਹਾ ਕਰ ਦਿੱਤਾ। ਸ਼ੁੱਕਰਵਾਰ ਪਿਤਾ ਨੇ ਮੁੜ ਫੋਨ ਕੀਤਾ ਪਰ ਨੀਨੂ ਨੇ ਫੋਨ ਨਹੀਂ ਚੁੱਕਿਆ। ਇਸ 'ਤੇ ਪਿਤਾ ਜਦੋਂ ਨੀਨੂ ਦੇ ਘਰ ਪੁੱਜਾ ਤਾਂ ਬਾਹਰੋਂ ਗੇਟ ਬੰਦ ਸੀ। ਜਦ ਉਹ ਗੁਆਂਢੀ ਦੇ ਘਰੋਂ ਅੰਦਰ ਗਏ ਤਾਂ ਵੇਖਿਆ ਕਿ ਨੀਨੂ ਬੇਹੋਸ਼ੀ ਦੀ ਹਾਲਤ 'ਚ ਡਿੱਗੀ ਹੋਈ ਸੀ। ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਸ ਮੁਤਾਬਕ ਘਰ 'ਚੋਂ ਇਕ ਮੋਬਾਇਲ ਫੋਨ, ਕੁਝ ਨਕਦੀ ਤੇ ਗਹਿਣੇ ਗਾਇਬ ਪਾਏ ਗਏ ਹਨ। ਪੁਲਸ ਨੇ ਧਾਰਾ 302 ਅਧੀਨ ਮਾਮਲਾ ਦਰਜ ਕੀਤਾ ਹੈ। ਪਤੀ ਫਿਲਹਾਲ ਇੰਡੀਗੋ ਕੋਲ ਪਾਇਲਟ ਵਜੋਂ ਕੰਮ ਕਰਦਾ ਹੈ। ਇਕ ਬੇਟਾ ਨੋਇਡਾ 'ਚ ਨੌਕਰੀ ਕਰਦਾ ਹੈ, ਜਦਕਿ ਬੇਟੀ ਗੋਆ 'ਚ ਡਾਕਟਰ ਹੈ।