ਗੁਰਦਾਸਪੁਰ : ਬਲਾਕ ਧਾਰੀਵਾਲ ਅਧੀਨ ਪੈਂਦੇ ਪਿੰਡ ਡਡਵਾਂ ਜੀਟੀ ਰੋਡ ‘ਤੇ ਸਥਿਤ ਫਰਨੀਚਰ ਫੈਕਟਰੀ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਸੂਚਨਾ ਮਿਲਣ ਮਗਰੋਂ ਫਾਇਰ ਬਿ੍ਰਗੇਡ ਦੀ ਟੀਮ ਨੇ ਅੱਗ ‘ਤੇ ਕਾਬੂ ਪਾਇਆ। ਮਿਲੀ ਜਾਣਕਾਰੀ ਦੇ ਅਨੁਸਾਰ ਮਹਾਜਨ ਫੈਕਟਰੀ ਅੰਦਰ ਦੁਪਹਿਰ ਵੇਲੇ ਅਚਾਨਕ ਧੂੰਆਂ ਨਿਕਲਣ ਲੱਗ ਪਿਆ। ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਫੈਕਟਰੀ ਮਾਲਿਕ ਨੂੰ ਦਿੱਤੀ। ਜਦੋਂ ਫੈਕਟਰੀ ਮਾਲਿਕ ਮੌਕੇ ‘ਤੇ ਪਹੁੰਚਿਆ ਉਸ ਤੋਂ ਪਹਿਲਾਂ ਹੀ ਫਾਇਰ ਬਿ੍ਰਗੇਡ ਦੀ ਟੀਮ ਮੌਕੇ ‘ਤੇ ਪਹੁੰਚੀ ‘ਤੇ ਇੱਕ ਇੱਕ ਕਰਕੇ ਤਿੰਨ ਗੱਡੀਆਂ ਨੇ ਅੱਗ ‘ਤੇ ਕਾਬੂ ਪਾਇਆ। ਇਸ ਦੌਰਾਨ ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਮੌਕੇ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।