ਨਵੀਂ ਦਿੱਲੀ, (ਏਜੰਸੀ) : ਹਫਤਾਵਾਰ ਦੇ ਦੌਰਾਨ ਸ਼੍ਰੀਲੰਕਾ 'ਚ ਲੜੀਬੰਧ ਬੰਬ ਧਮਾਕਿਆਂ ਦੇ ਬਾਅਦ ਭਾਰਤ 'ਚ ਕਾਲੀ ਮਿਰਚ ਦੀ ਕੀਮਤ ਉਛਲ ਕੇ 350 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਜ਼ਿਆਦਾ ਹੋ ਚੁੱਕੀ ਹੈ। ਕੀਮਤਾਂ 'ਚ ਅੱਗੇ ਹੋਰ ਵਾਧਾ ਹੋਣ ਦੇ ਆਸਾਰ ਹਨ ਕਿਉਂਕਿ ਇਸ ਗੁਆਂਢੀ ਦੇਸ਼ ਤੋਂ ਆਯਾਤ 'ਚ ਕਮੀ ਆਉਣ ਦੀ ਸੰਭਾਵਨਾ ਹੈ। ਘਰੇਲੂ ਕਾਲੀ ਮਿਰਚ ਉਤਪਾਦਕਾਂ ਮੁਤਾਬਕ 2019 'ਚ ਕੀਮਤ ਡਿੱਗ ਕੇ 300 ਰੁਪਏ ਹੋ ਚੁੱਕੀ ਸੀ ਜਦੋਂਕਿ 2018 'ਚ ਕੀਮਤ 400 ਰੁਪਏ ਸੀ। ਪਿਛਲੇ ਪੰਜ ਸਾਲਾਂ 'ਚ ਸਭ ਤੋਂ ਜ਼ਿਆਦਾ ਕੀਮਤ 2015 'ਚ ਰਹੀ। ਉਦੋਂ ਇਸ ਦੀ ਕੀਮਤ ਲਗਭਗ 700 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਇਸ ਦੇ ਬਾਅਦ ਸ਼੍ਰੀਲੰਕਾ ਦੇ ਰਾਹੀਂ ਵਿਯਤਨਾਮ ਤੋਂ ਕਾਲੀ ਮਿਰਚ ਆਯਾਤ ਦੇ ਕਾਰਨ ਕੀਮਤਾਂ 'ਚ ਗਿਰਾਵਟ ਆਉਣ ਲੱਗੀ ਸੀ। ਵਿਯਤਨਾਮ ਤੋਂ ਆਉਣ ਵਾਲੀ ਕਾਲੀ ਮਿਰਚ ਨਾਲ ਘਰੇਲੂ ਕੀਮਤ ਪ੍ਰਭਾਵਿਤ ਹੁੰਦੀ ਰਹੀ ਹੈ।
ਸ਼੍ਰੀਲੰਕਾ ਤੋਂ ਆਯਾਤ ਦੀ ਜਾਣ ਵਾਲੀ ਕਾਲੀ ਮਿਰਚ 'ਤੇ ਦੱਖਣੀ ਏਸ਼ੀਆਈ ਮੁਕਤ ਵਪਾਰ ਸਮਝੌਤੇ (ਸਾਫਟਾ) ਦੇ ਤਹਿਤ ਅੱਠ ਫੀਸਦੀ ਡਿਊਟੀ ਲੱਗਦੀ ਹੈ ਜਦੋਂਕਿ 2, 500 ਟਨ ਦੀ ਮਾਤਰਾ 'ਤੇ ਕੋਈ ਡਿਊਟੀ ਨਹੀਂ ਲੱਗਦੀ ਹੈ। ਸ਼੍ਰੀਲੰਕਾ 'ਚ ਕਾਲੀ ਮਿਰਚ ਦੇ ਕਾਰੋਬਾਰੀ 2, 500 ਡਾਲਰ ਤੋਂ ਲੈ ਕੇ 2, 800 ਰੁਪਏ ਪ੍ਰਤੀ ਟਨ ਦੀ ਦਰ ਨਾਲ ਵਿਯਤਨਾਮ ਦੀ ਕਾਲੀ ਮਿਰਚ ਦਾ ਨਿਰਯਾਤ ਕਰਦੇ ਹਨ ਜੋ ਲਗਭਗ 200-220 ਰੁਪਏ ਪ੍ਰਤੀ ਕਿਲੋਗ੍ਰਾਮ ਬੈਠਦੀ ਹੈ।
ਕਰਨਾਟਕ ਪਲਾਂਟਰਸ ਐਸੋਸੀਏਸ਼ਨ ਦੇ ਮੈਂਬਰ ਅਤੇ ਕਾਲੀ ਮਿਰਚ ਦੇ ਪ੍ਰਮੁੱਖ ਕਿਸਾਨਾਂ 'ਚ ਸ਼ੁਮਾਰ ਰੋਹਨ ਕੋਲੈਕੋ ਨੇ ਕਿਹਾ ਕਿ ਵਿਯਤਨਾਮ ਮੂਲ ਦੀ ਕਾਲੀ ਮਿਰਚ ਨੂੰ ਸ਼੍ਰੀਲੰਕਾ ਮੂਲ ਦੀ ਮਿਰਚ ਦੇ ਰੂਪ 'ਚ ਦੱਸਿਆ ਜਾਂਦਾ ਹੈ ਅਤੇ ਇਸ ਨੂੰ ਭਾਰਤ ਨੂੰ ਵੇਚ ਦਿੱਤਾ ਜਾਂਦਾ ਹੈ। ਹਾਲਾਂਕਿ ਉਹ 500 ਰੁਪਏ ਮੰਗਦੇ ਹਨ ਪਰ ਇਸ ਨੂੰ 220-240 ਰੁਪਏ ਦੀ ਦਰ 'ਤੇ ਵੇਚ ਦਿੱਤਾ ਜਾਂਦਾ ਹੈ। ਰੋਹਨ ਕਹਿੰਦੇ ਹਨ ਕਿ ਆਯਾਤਿਤ ਕਾਲੀ ਮਿਰਚ ਵਧੀਆ ਗੁਣਵੱਤਾ ਵਾਲੀ ਨਹੀਂ ਹੁੰਦੀ ਪਰ ਔਸਤ ਗੁਣਵੱਤਾ ਦੇਣ ਲਈ ਉਸ ਨੂੰ ਭਾਰਤੀ ਕਾਲੀ ਮਿਰਚ ਦੇ ਨਾਲ ਮਿਲਾ ਦਿੱਤਾ ਜਾਂਦਾ ਹੈ।
ਕਾਲੀ ਮਿਰਚ ਉਤਪਾਦਨ ਅਤੇ ਖਰੀਦਾਰਾਂ ਦਾ ਕਹਿਣਾ ਹੈ ਕਿ ਪਿਛਲੇ ਹਫਤੇ ਸ਼੍ਰੀਲੰਕਾ 'ਚ ਲੜੀਬੰਧ ਬੰਬ ਧਮਾਕਿਆਂ ਅਤੇ ਸਥਾਨਕ ਸਰਕਾਰ ਵਲੋਂ ਐਮਰਜੈਂਸੀ ਦੀ ਘੋਸ਼ਣਾ ਕੀਤੇ ਜਾਣ ਦੇ ਬਾਅਦ ਆਯਾਤ 'ਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ ਜਿਸ ਨਾਲ ਕਾਲੀ ਮਿਰਚ ਦੀਆਂ ਘਰੇਲੂ ਕੀਮਤਾਂ 'ਚ 20 ਰੁਪਏ ਤੱਕ ਵਾਧਾ ਹੋ ਗਿਆ ਹੈ ਅਤੇ ਅਗਲੇ ਤਿੰਨ ਮਹੀਨਿਆਂ 30 ਰੁਪਏ ਤੱਕ ਦਾ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ।