ਬੰਗਲੁਰੂ : ਸੀਨੀਅਰ ਕੰਨੜ ਪੱਤਰਕਾਰ ਅਤੇ ਲੇਖਕ ਰਵੀ ਬੇਲਗੇਰੇ ਦੀ ਸ਼ੁੱਕਰਵਾਰ ਸਵੇਰੇ ਬੰਗਲੁਰੂ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਪਤਾ ਲੱਗਾ ਹੈ ਕਿ ਉਸ ਨੂੰ ਆਪਣੇ ‘ਹਾਇ ਬੰਗਲੁਰੂ’ ਦਫ਼ਤਰ ਵਿਖੇ ਦਿਲ ਦਾ ਦੌਰਾ ਪੈ ਗਿਆ ਹੈ।ਦੱਸ ਦਈਏ ਕਿ ਉਨ੍ਹਾਂ ਨੂੰ ਜਲਦੀ ਹੀ ਨੇੜੇ ਦੇ ਅਪੋਲੋ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਡਾਕਟਰਾਂ ਵਲੋਂ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਨਾਕਾਮ ਰਹੀ। 15 ਮਾਰਚ, 1958 ਨੂੰ ਕਰਨਾਟਕ ਦੇ ਬੇਲਾਰੀ ਵਿੱਚ ਜਨਮੇ ਰਵੀ ਬੇਲਗਰੇ ਨੇ ਮੀਡੀਆ ਦੇ ਕਈ ਵਿਭਾਗਾਂ ਵਿੱਚ ਕੰਮ ਕੀਤਾ ਸੀ। ਫਿਰ ਉਨ੍ਹਾਂ ਨੇ ਆਪਣਾ ਅਖ਼ਬਾਰ ਸ਼ੁਰੂ ਕੀਤਾ। ਬੇਲਾਗੇਰੇ ਨੇ ਕਈ ਅਪਰਾਧ ਬਾਰੇ ਕਿਤਾਬਾਂ ਵੀ ਲਿਖੀਆਂ ਹਨ। ਆਪਣੇ ਰੇਡੀਓ ਸ਼ੋਅ ਤੋਂ ਇਲਾਵਾ ਰਵੀ ਬੇਲਾਗੇਰੇ ਮਸ਼ਹੂਰ ਕੰਨੜ ਟੀਵੀ ਰਿਐਲਿਟੀ ਸ਼ੋਅ ਬਿੱਗ ਬੌਸ ਦੇ ਮੁਕਾਬਲੇਬਾਜ਼ਾਂ ਵਿਚੋਂ ਇਕ ਸੀ। ਅੰਤਮ ਸਸਕਾਰ ਕਰਨ ਤੋਂ ਪਹਿਲਾਂ ਰਵੀ ਬੇਲਗੇਰੇ ਦੀ ਮ੍ਰਿਤਕ ਦੇਹ ਆਖਰੀ ਦਰਸ਼ਨਾਂ ਲਈ ਬੰਗਲੁਰੂ ਵਿਚ ਪ੍ਰਾਰਥਨਾ ਸਕੂਲ ਵਿਖੇ ਰਾਖੀ ਜਾਵੇਗੀ।