Friday, November 22, 2024
 

ਕਾਰੋਬਾਰ

ਫਿਰ ਮਹਿੰਗਾ ਹੋਇਆ ਸੋਨਾ

November 09, 2020 01:20 PM

ਨਵੀਂ ਦਿੱਲੀ : ਐਮ.ਸੀ.ਐਕਸ. 'ਤੇ ਦਸੰਬਰ ਦੀ ਸਪੁਰਦਗੀ ਵਾਲਾ ਸੋਨਾ ਪਿਛਲੇ ਸੈਸ਼ਨ ਵਿਚ 52167 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਵ ਅੱਜ  ਸੋਮਵਾਰ ਨੂੰ ਇਹ 103 ਰੁਪਏ ਦੀ ਤੇਜ਼ੀ ਨਾਲ 52270 ਰੁਪਏ 'ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ਵਿਚ ਹੀ ਇਹ 52225 ਰੁਪਏ ਦੇ ਹੇਠਲੇ ਪੱਧਰ ਅਤੇ 52520 ਰੁਪਏ ਦੇ ਸਿਖਰ 'ਤੇ ਪਹੁੰਚ ਗਿਆ। ਇਹ ਸਵੇਰੇ 10:30 ਵਜੇ 278 ਰੁਪਏ ਦੀ ਤੇਜ਼ੀ ਨਾਲ 52445 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਫਰਵਰੀ ਦੀ ਡਿਲੀਵਰੀ ਵਾਲਾ ਸੋਨਾ ਵੀ 245 ਰੁਪਏ ਦੀ ਤੇਜ਼ੀ ਨਾਲ 52582 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ।

ਸਰਾਫਾ ਕਾਰੋਬਾਰ ਨੇ ਲਗਾਤਾਰ ਤੀਜੇ ਦਿਨ ਜ਼ੋਰ ਫੜ੍ਹਿਆ। ਵਿਸ਼ਵ ਬਾਜ਼ਾਰਾਂ ਵਿਚ ਕੀਮਤੀ ਧਾਤਾਂ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਦਿੱਲੀ ਸਰਾਫ਼ਾ ਬਾਜ਼ਾਰ ਵਿਚ ਸੋਨੇ ਦੇ ਭਾਅ 791 ਰੁਪਏ ਦੀ ਤੇਜ਼ੀ ਨਾਲ 51, 717 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਏ। ਐਚਡੀਐਫਸੀ ਸਿਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ ਹੈ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਸੋਨਾ 50, 926 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ ਸੀ। ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨਾ 1, 950 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ, ਜਦੋਂਕਿ ਚਾਂਦੀ ਲਗਭਗ ਬਿਨਾਂ ਕਿਸੇ ਬਦਲਾਅ ਦੇ ਨਾਲ 25.44 ਡਾਲਰ ਪ੍ਰਤੀ ਔਂਸ 'ਤੇ ਸੀ। ਐਚ.ਡੀ.ਐਫ.ਸੀ. ਸਿਕਿਓਰਟੀਜ਼ ਦੇ ਸੀਨੀਅਰ ਐਨਾਲਿਸਟ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ ਕਿ ਵਧੇਰੇ ਆਰਥਿਕ ਉਤੇਜਨਾ ਪੈਕੇਜ ਦੀ ਉਮੀਦ ਵਿਚ ਸੋਨੇ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ।

ਮਜ਼ਬੂਤ ਹਾਜ਼ਰ ਮੰਗ ਕਾਰਨ ਸੱਟੇਬਾਜ਼ਾਂ ਨੇ ਤਾਜ਼ਾ ਸੌਦੇ ਖਰੀਦੇ ਜਿਸ ਨਾਲ ਸ਼ੁੱਕਰਵਾਰ ਨੂੰ ਵਾਅਦਾ ਕਾਰੋਬਾਰ ਵਿਚ ਸੋਨੇ ਦੀ ਕੀਮਤ 185 ਰੁਪਏ ਦੀ ਤੇਜ਼ੀ ਦੇ ਨਾਲ 52, 240 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਮਲਟੀ ਕਮੋਡਿਟੀ ਐਕਸਚੇਂਜ ਵਿਚ ਦਸੰਬਰ ਡਿਲਿਵਰੀ ਵਾਲੇ ਸੋਨੇ ਦਾ ਭਾਅ 185 ਰੁਪਏ ਭਾਵ 0.36% ਦੀ ਤੇਜ਼ੀ ਨਾਲ 52, 240 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਇਸ 'ਚ 12, 975 ਲਾਟ ਲਈ ਕਾਰੋਬਾਰ ਹੋਇਆ। ਮਾਰਕੀਟ ਦੇ ਵਿਸ਼ਲੇਸ਼ਕਾਂ ਨੇ ਕਿਹਾ ਕਿ ਵਪਾਰੀਆਂ ਦੁਆਰਾ ਤਾਜ਼ਾ ਖਰੀਦ ਕਾਰਨ ਸੋਨੇ ਦੀਆਂ ਕੀਮਤਾਂ ਵਿਚ ਤੇਜ਼ੀ ਆਈ। ਨਿਊਯਾਰਕ ਵਿਚ ਸੋਨਾ 0.18 ਪ੍ਰਤੀਸ਼ਤ ਦੀ ਤੇਜ਼ੀ ਨਾਲ 1, 950.40 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ।

ਸੋਨੇ ਦੀ ਖਪਤਕਾਰਾਂ ਦੀ ਮੰਗ 35.8 ਪ੍ਰਤੀਸ਼ਤ ਤੱਕ ਵਧੀ 

ਮੌਜੂਦਾ ਕੈਲੰਡਰ ਸਾਲ ਦੀ ਤੀਜੀ ਤਿਮਾਹੀ ਵਿਚ ਭਾਰਤ ਵਿਚ ਸੋਨੇ ਦੇ ਖਪਤਕਾਰਾਂ ਦੀ ਮੰਗ 35.8 ਪ੍ਰਤੀਸ਼ਤ ਵਧ ਕੇ 86.6 ਟਨ ਹੋ ਗਈ ਹੈ। ਇਹ ਜਾਣਕਾਰੀ ਮੋਤੀ ਲਾਲ ਓਸਵਾਲ ਵਿੱਤੀ ਸੇਵਾਵਾਂ ਦੀ ਇੱਕ ਰਿਪੋਰਟ ਵਿਚ ਦਿੱਤੀ ਗਈ ਹੈ। ਇਸ ਵਿਚ ਸੋਨੇ ਦੇ ਗਹਿਣੇ ਅਤੇ ਸਿੱਕੇ ਸ਼ਾਮਲ ਹਨ। ਹਾਲਾਂਕਿ ਸੋਨੇ ਦੀ ਖਪਤਕਾਰਾਂ ਦੀ ਮੰਗ ਸਾਲਾਨਾ ਅਧਾਰ 'ਤੇ ਅਜੇ ਵੀ ਬਹੁਤ ਪਿੱਛੇ ਹੈ। ਪਰ ਇਸ ਵਾਰ ਤੀਜੀ ਤਿਮਾਹੀ ਦੀ ਮੰਗ ਪਿਛਲੇ ਸਾਲ ਦੀ ਇਸ ਮਿਆਦ ਨਾਲੋਂ 30.1 ਪ੍ਰਤੀਸ਼ਤ ਘੱਟ ਹੈ। ਰਿਪੋਰਟ ਦੇ ਅਨੁਸਾਰ ਮੌਜੂਦਾ ਕੈਲੰਡਰ ਸਾਲ ਦੇ ਪਹਿਲੇ ਨੌਂ ਮਹੀਨਿਆਂ ਵਿਚ ਸੋਨੇ ਦੇ ਖਪਤਕਾਰਾਂ ਵਿਚ 49.2 ਪ੍ਰਤੀਸ਼ਤ ਦੀ ਗਿਰਾਵਟ ਆਉਣ ਦਾ ਅਨੁਮਾਨ ਹੈ।

 

 

Have something to say? Post your comment

 
 
 
 
 
Subscribe