Friday, November 22, 2024
 

ਰਾਸ਼ਟਰੀ

ਕੇਂਦਰ ਸਰਕਾਰ ਵੱਲੋਂ ਰੇਲ ਗੱਡੀਆਂ ਦੀ ਆਵਾਜਾਈ ਰੋਕਣਾ ਬਹੁਤ ਹੀ ਮੰਦਭਾਗਾ

November 07, 2020 06:33 PM
ਸਾਲ ਬਾਅਦ ਆਉਣ ਵਾਲੇ ਦਿਵਾਲੀ ਤਿਉਹਾਰ ਤੇ ਆਪਣੇ ਪਰਿਵਾਰਾਂ ਕੋਲ ਨਹੀ ਕਰਨ ਸਕਣਗੇ ਪਹੰੁਚ ਫੋਜੀ ਭਰਾ
ਸੰਗਰੂਰ : ਕੇਂਦਰ ਦਾ ਪੰਜਾਬ ਸੂਬੇ ਨਾਲ ਵਰਤੇ ਜਾ ਰਹੇ ਮਤਰੇਈ ਮਾਂ ਵਾਲਾ ਸਲੂਕ ਦਾ ਪੰਜਾਬੀਆ ਨੰੂ ਕਾਫ਼ੀ ਨੁਕਸਾਲ ਚੱਲਣਾ ਪੈ ਰਿਹਾ ਹੈ। ਕੇਂਦਰ ਸਰਕਾਰ ਪੰਜਾਬ ਵਿੱਚ ਕਿਸਾਨੀ ਨੰੂ ਤਾਂ ਖਤਮ ਕਰਨ ਤੇ ਲੱਗੀ ਹੋਈ ਹੈ ਉਥੇ ਦੂਜੇ ਰਾਜਾਂ ’ਚ ਦੂਰ ਦੂਰਾਡੇ ਨੌਕਰੀਆਂ ਤੇ ਤਾਇਨਾਤ ਸਾਡੇ ਫੋਜੀ ਵੀਰਾਂ ਨੰੂ ਆਪਣੇ ਪਰਿਵਾਰਾਂ ਕੋਲ ਪਹੰੁਚ ਕਰਨ ’ਚ ਵੱਡੀ ਮੁਸਕਿਲ ਦਾ ਸਾਮਣਾ ਕਰਨਾ ਪੈ ਰਿਹਾ ਹੈ। ਸਾਲ ਮਗਰੋ ਆਉਣ ਵਾਲੇ ਦੀਵਾਲੀ ਦੇ ਵੱਡੇ ਤਿਉਹਾਰਾਂ ਮੋਕੇ ਹਰੇਕ ਵਿਅਕਤੀ ਆਪਣੇ ਪਰਿਵਾਰਾਂ ’ਚ ਸ਼ਾਮਿਲ ਹੋਣ ਦਾ ਚਾਹਵਾਨ ਹੁੰਦਾ ਹੈ, ਪਰ ਕੇਂਦਰ ਵੱਲੋਂ ਰੇਲਗੱਡੀਆਂ ਦੇ ਲਗਾਈ ਰੋਕ ਕਾਰਣ ਫੋਜੀ ਵੀਰਾਂ ਦਿਵਾਲੀ ਦੇ ਤਿਉਹਾਰ ਮੌਕੇ ਆਪਦੇ ਘਰਾਂ ਨੰੂ ਸਾਇਦ ਨਾ ਪਰਤ ਸਕਣ।
ਸਬ ਡਵੀਜ਼ਨ ਭਵਾਨੀਗੜ ਦੇ ਪਿੰਡ ਫੱਗੂਵਾਲਾ ਦੇ ਰਹਿਣ ਵਾਲੇ  ਜਰਨੈਲ ਸਿੰਘ ਸਿੰਘ ਨੇ ਦੱਸਿਆ ਕਿ ਉਸਦੇ ਦੋ ਬੇਟੇ ਫੋਜ ਵਿੱਚ ਹਨ ਜੋ ਕਿ ਅੰਡੇਮਾਨ ਨਿਕੋਬਾਰ ’ਚ ਤਾਇਨਾਤ ਹਨ। ਰੇਲ ਬੰਦ ਹੋਣ ਕਾਰਣ ਸ਼ਾਇਦ ਉਹ ਇਸ ਵਾਰ ਦਿਵਾਲੀ ਮੌਕੇ ਨਹੀ ਆ ਸਕਣਗੇ ਉਸਦਾ ਕਹਿਣਾ ਹੈ ਕਿ ਉਸਦੇ ਪੁੱਤਰ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਦੇਸ਼ ਦੀ ਰਾਖੀ ਕਰ ਰਿਹਾ ਹੈ। ਬੰਤਾ ਸਿੰਘ ਕਹਿੰਦਾ ਹੈ ਕਿ ਉਸਦਾ ਪੁੱਤਰ ਆਪਣੇ ਦੇਸ਼ ਲਈ ਕਿੰਨਾ ਕੁਝ ਕਰ ਰਿਹਾ ਤੇ ਕੇਂਦਰ ਸਰਕਾਰ ਰੇਲ ਗੱਡੀਆਂ ਨਾ ਚਲਾ ਕੇ ਉਨਾਂ ਨੂੰ ਆਪਣੇ ਪਰਿਵਾਰਾਂ ਤੋਂ ਦੂਰ ਕਰਨ ਵਿਚ ਲਗੀ ਹੋਈ ਹੈ। ਜੇਕਰ ਫੌਜੀ ਸੀਮਾ ’ਤੇ ਦਿਨ ਰਾਤ ਡਿਉਟੀ ਕਰਦਾ ਹੈ ਤਾਂ ਹੀ ਅਸੀਂ ਚੈਨ ਦੀ ਨੀਂਦ ਸੌਂਦੇ ਹਾਂ ਤੇ ਫਿਰ ਵੀ ਸਰਕਾਰ ਫੌਜੀਆਂ ਦੀ ਪਰਵਾਹ ਨਹੀਂ ਕਰ ਰਹੀ ਤੇ ਆਪਣੇ ਅੜੀਅਲ ਰਵੱਈਏ ’ਤੇ ਟਿੱਕੀ ਹੋਈ ਹੈ।
ਜਰਨੈਲ ਸਿੰਘ ਦਾ ਕਹਿਣਾ ਹੈ ਕਿ ਫੌਜੀ ਤਾਂ ਪਹਿਲਾਂ ਹੀ ਕਿੰਨੇ-ਕਿੰਨੇ ਮਹੀਨੇ ਘਰੋਂ ਬਾਹਰ ਰਹਿੰਦੇ ਹਨ, ਬਹੁਤ ਮੁਸ਼ਕਲ ਨਾਲ ਛੁੱਟੀ ਮਿਲਣ ’ਤੇ ਉਹ ਘਰ ਆਉਂਦੇ ਹਨ, ਪਰ ਆਵਾਜਾਈ ਬੰਦ ਹੋਣ ਨਾਲ ਉਹ ਇਸ ਵਾਰ ਦਿਵਾਲੀ ਦੇ ਤਿਉਹਾਰ ਮੌਕੇ ਉਹ ਇਸ ਵਾਰ ਆਪਣੇ ਪਰਿਵਾਰਾਂ ਨੂੰ ਨਹੀਂ ਮਿਲ ਸਕਣਗੇ ਤੇ ਪਰਿਵਾਰ ਨਾਲ ਤਿਉਹਾਰ ਮਨਾਉਣ ਤੋਂ ਵਾਂਝੇ ਰਹਿ ਜਾਣਗੇ। ਉਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਖਿਲਾਫ ਕੀਤੇ ਫੈਸਲਿਆਂ ਨੂੰ ਰੱਦ ਕਰਨ ਦੇ ਨਾਲ-ਨਾਲ ਪਹਿਲ ਦੇ ਆਧਾਰ ’ਤੇ ਰੇਲ ਗੱਡੀਆਂ ਦੀ ਸੇਵਾ ਤੁਰੰਤ ਬਹਾਲ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ ਹੋਣ ਨਾਲ ਜਿਥੇ ਜ਼ਰੂਰੀ ਵਸਤਾਂ ਮਾਲ ਗੱਡੀਆਂ ਰਾਹੀਂ ਸੂਬੇ ਨੂੰ ਪ੍ਰਾਪਤ ਹੋਵੇਗਾ ਉਥੇ ਲੋਕ ਆਪਣੇ ਘਰਾਂ ਤੇ ਪਰਿਵਾਰਾਂ ਨੂੰ ਮਿਲ ਸਕਣਗੇ।
 
 
 
 

Have something to say? Post your comment

 
 
 
 
 
Subscribe