ਬੈਂਗਲੁਰੂ (ਏਜੰਸੀ) : ਕਰਨਾਟਕ ਦੇ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਨੇ ਵੀਰਵਾਰ ਨੂੰ ਕਿਹਾ ਕਿ ਸੂਬਾ ਸਰਕਾਰ ਲਵ ਜਿਹਾਦ ਦੇ ਨਾਂ 'ਤੇ ਧਰਮ ਬਦਲਣ 'ਤੇ ਰੋਕ ਲਗਾਉਣ ਲਈ ਸਖਤ ਕਦਮ ਚੁੱਕੇਗੀ। ਮੰਗਲੁਰੂ 'ਚ ਭਾਜਪਾ ਦੀ ਸੂਬਾਈ ਕਾਰਜਕਾਰਨੀ ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਯੇਦੀਯੁਰੱਪਾ ਨੇ ਕਿਹਾ ਕਿ ਹਾਲੀਆ ਦਿਨਾਂ 'ਚ ਕਰਨਾਟਕ 'ਚ ਲਵ ਜਿਹਾਦ ਦੇ ਨਾਂ 'ਤੇ ਧਰਮ ਪਰਿਵਰਤਨ ਦੀਆਂ ਖਬਰਾਂ ਮੀਡੀਆ 'ਚ ਆਈਆਂ ਹਨ। ਇੱਥੇ ਆਉਣ ਤੋਂ ਪਹਿਲਾਂ ਮੈਂ ਅਧਿਕਾਰੀਆਂ ਨਾਲ ਇਸ ਵਿਸ਼ੇ 'ਤੇ ਚਰਚਾ ਕੀਤੀ। ਹੋਰਨਾਂ ਸੂਬਿਆਂ ਨੇ ਇਸ ਮੁੱਦੇ 'ਤੇ ਕੀ ਕੀਤਾ ਤੇ ਕੀ ਨਹੀਂ ਕੀਤਾ, ਇਹ ਇਕ ਦੂਜਾ ਮਾਮਲਾ ਹੈ। ਪਰ ਕਰਨਾਟਕ 'ਚ ਅਸੀਂ ਇਸ 'ਤੇ ਰੋਕ ਲਗਾਵਾਂਗੇ।