ਸਿਹਤ ਮੰਤਰੀ ਨੇ ਲੋਕਾਂ ਅਜਿਹੀਆਂ ਕੁਰੀਤੀਆਂ ਵਿਰੁੱਧ ਅੱਗੇ ਆਉਣ ਲਈ ਕੀਤੀ ਅਪੀਲ
ਚੰਡੀਗੜ੍ਹ : ਸਿਹਤ ਮੰਤਰੀ ਸ: ਬਲਬੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸੂਬੇ ਭਰ ਵਿੱਚ ਲਿੰਗ ਨਿਰਧਾਰਨ ਵਪਾਰ ਦਾ ਭਾਂਡਾ ਭੰਨਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਰਤਨ ਹਸਪਤਾਲ ਜਲੰਧਰ ਦੇ ਡਾ: ਬਲਰਾਜ ਗੁਪਤਾ ਨੂੰ ਆਈ.ਪੀ.ਸੀ ਦੀ ਧਾਰਾ 420 , 120ਬੀ ਅਤੇ ਪੀ.ਸੀ-ਪੀ.ਐਨ.ਡੀ.ਟੀ ਐਕਟ ਦੀ ਧਾਰਾ 3, 4, 18 ਅਤੇ 23 ਅਧੀਨ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : 40 ਸਾਲਾ ਮਹਿਲਾ ਨਾਲ ਜਬਰ ਜਨਾਹ, ਤਿੰਨ ਨਾਮਜ਼ਦ
ਅੱਜ ਇੱਥੇ ਜਾਣਕਾਰੀ ਦਿੰਦਿਆਂ ਸ: ਸਿੱਧੂ ਨੇ ਕਿਹਾ ਕਿ ਭਰੂਣ ਹੱÎਤਿਆ ਅਤੇ ਸਮਾਜ ਵਿਰੋਧੀ ਤੱਤ ਜੋ ਅਜਿਹੇ ਗੈਰ-ਕਾਨੂੰਨੀ ਵਪਾਰ ਵਿੱਚ ਸ਼ਾਮਲ ਹਨ, ਦਾ ਪੂਰੀ ਤਰ੍ਹਾਂ ਸਫਾਇਆ ਕਰਨ ਲਈ ਰਾਜ ਸਰਕਾਰ ਨੇ 'ਮਿਸ਼ਨ ਡਿਸਕਵਰੀ ਡਿਟੈਕਟਿਵ ਏਜੰਸੀ' ਨਾਂ ਦੀ ਇੱਕ ਪ੍ਰਾਈਵੇਟ ਡਿਟੈਕਟਿਵ ਏਜੰਸੀ ਦੀਆਂ ਸੇਵਾਵਾਂ ਲਈਆਂ ਸਨ। ਉਨ੍ਹਾਂ ਕਿਹਾ ਕਿ ਡਿਟੈਕਟਿਵ ਏਜੰਸੀ ਨੇ ਐਸ.ਬੀ.ਐਸ ਨਗਰ ਅਤੇ ਫਤਿਹਗੜ੍ਹ ਸਾਹਿਬ ਦੀਆਂ ਟੀਮਾਂ ਨਾਲ ਮਿਲ ਕੇ ਹਾਲ ਹੀ ਅਜਿਹੀ ਇੱਕ ਕਾਰਵਾਈ ਅਮਲ ਵਿੱਚ ਲਿਆਂਦੀ ਸੀ।
ਇਹ ਵੀ ਪੜ੍ਹੋ : US Elections 2020- ਰਾਸ਼ਟਰਪਤੀ ਚੋਣਾਂ ਲਈ ਕਾਊਂਟਿੰਗ ਸ਼ੁਰੂ
ਉਹਨਾਂ ਅੱਗੇ ਕਿਹਾ ਕਿ ਜਿਵੇਂ ਹੀ ਸਿਹਤ ਵਿਭਾਗ ਨੂੰ ਸੂਚਨਾ ਮਿਲੀ ਤਾਂ ਇਕ ਫਰਜ਼ੀ ਮਰੀਜ਼ ਨੂੰ ਰਤਨ ਹਸਪਤਾਲ ਭੇਜਿਆ ਗਿਆ। ਹਸਪਤਾਲ ਦੀ ਮੰਗ ਅਨੁਸਾਰ ਬੱਚੇ ਦਾ ਲਿੰਗ ਨਿਰਧਾਰਨ ਕਰਨ ਲਈ 25, 000 ਰੁਪਏ ਵਿੱਚ ਸੌਦਾ ਤਹਿ ਹੋਇਆ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਨੇ ਡਾ: ਬਲਰਾਜ ਗੁਪਤਾ ਅਤੇ ਦਲਾਲ ਔਰਤ ਨੂੰ ਰੰਗੇ ਹੱਥੀਂ ਕਾਬੂ ਕੀਤਾ ਜੋ ਹਸਪਤਾਲ ਵਿੱਚ ਲਿੰਗ ਨਿਰਧਾਰਣ ਟੈਸਟ ਕਰਵਾ ਰਹੀ ਸੀ। ਉਸ ਤੋਂ ਬਾਅਦ ਉਕਤ ਦੋਸ਼ੀਆਂ ਖਿਲਾਫ ਥਾਣਾ ਨੰਬਰ 4 ਜਲੰਧਰ ਵਿਖੇ ਕੇਸ ਦਰਜ ਕੀਤਾ ਗਿਆ ਹੈ। ਟੀਮ ਵਲੋਂ ਮੌਕੇ 'ਤੇ ਇੱਕ ਅਲਟਰਾਸਾਉਂਡ ਮਸ਼ੀਨ ਵੀ ਸੀਲ ਕੀਤੀ ਗਈ ਹੈ।
ਇਹ ਵੀ ਪੜ੍ਹੋ : IPL : ਛੇ ਸੀਜ਼ਨ 'ਚ 500 ਤੋਂ ਵੱਧ ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ ਬਣੇ ਵਾਰਨਰ
ਸ੍ਰੀ ਸਿੱਧੂ ਨੇ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ ਅਤੇ ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਕੁਰੀਤੀਆਂ ਖ਼ਿਲਾਫ਼ ਖੁੱਲ ਕੇ ਅੱਗੇ ਆਉਣ ਅਤੇ ਪੂਰੀ ਤਰ੍ਹਾਂ ਨਾਲ ਬੁਰਾਈ ਮੁਕਤ ਸਮਾਜ ਦੀ ਸਿਰਜਣਾ ਕਰਨ ਵਿੱਚ ਵਿਭਾਗ ਦੀ ਸਹਾਇਤਾ ਕਰਨ।
ਪੰਜਾਬ ਦੇ ਲਿੰਗ ਅਨੁਪਾਤ ਵਿੱਚ ਹੋਏ ਸੁਧਾਰ ਬਾਰੇ ਦੱਸਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਸਿਵਲ ਰਜਿਸਟ੍ਰੇਸ਼ਨ ਸਿਸਟਮ, ਪੰਜਾਬ ਦੇ ਅਨੁਸਾਰ ਵਿੱਤੀ ਸਾਲ 2019-20 ਵਿੱਚ ਜਨਮ ਦੇ ਸਮੇਂ ਲਿੰਗ ਅਨੁਪਾਤ 914 ਹੈ ਜਦੋਂ ਕਿ ਵਿੱਤੀ ਸਾਲ 2020-21 (ਅਪ੍ਰੈਲ ਤੋਂ ਸਤੰਬਰ 2020) ਵਿੱਚ ਸੁਧਾਰ ਹੋਇਆ ਹੈ ਹੁਣ ਜਨਮ ਦੇ ਸਮੇਂ ਲਿੰਗ ਅਨੁਪਾਤ 917 ਹੈ। ਉਹਨਾਂ ਕਿਹਾ ਕਿ ਵਿੱਤੀ ਸਾਲ 2020-21 (ਅਪ੍ਰੈਲ 2020 ਤੋਂ ਸਤੰਬਰ 2020) ਦੌਰਾਨ ਹਸਪਤਾਲਾਂ ਦੇ 1289 ਨਿਰੀਖਣ ਕੀਤੇ ਗਏ ਅਤੇ 23 ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ।