ਵਸ਼ਿੰਗਟਨ : ਅਮਰੀਕਾ ਵਿਚ ਇਕ ਔਰਤ ਨੂੰ ਆਪਣੀ ਧੀ ਅਤੇ ਉਸ ਦੀ ਮਤਰੇਈ ਧੀ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ 700 ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਇਸ ਔਰਤ ਲੀਜ਼ਾ ਲਸ਼ੇਰ ਦੇ ਪਤੀ ਮਾਈਕਲ ਲਸ਼ੇਰ ਨੂੰ ਇਸ ਮਾਮਲੇ ਵਿਚ 438 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਕ ਰਿਪੋਰਟ ਅਨੁਸਾਰ 41 ਸਾਲਾ ਲੀਜ਼ਾ ਲਸ਼ੇਰ ਨੂੰ 2 ਨਵੰਬਰ ਨੂੰ 723 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਕੇਸ ਦਾ ਫੈਸਲਾ ਜੱਜ ਸਟੀਫਨ ਬਰਾਊਨ ਦੁਆਰਾ ਸੁਣਾਇਆ ਗਿਆ ਸੀ ਅਤੇ ਅਮਰੀਕੀ ਕਾਨੂੰਨਾਂ ਅਨੁਸਾਰ ਅਜਿਹੇ ਮਾਮਲਿਆਂ ਵਿਚ ਸਭ ਤੋਂ ਵੱਧ ਸਜ਼ਾ ਹੈ।
ਲੀਜ਼ਾ 'ਤੇ ਬਲਾਤਕਾਰ ਬਦਤਮੀਜ਼ੀ ਅਤੇ ਜਿਨਸੀ ਤਸੀਹੇ ਵਰਗੇ ਗੰਭੀਰ ਇਲਜ਼ਾਮ ਲੱਗੇ ਸਨ। ਖਬਰਾਂ ਅਨੁਸਾਰ ਲੀਜ਼ਾ ਨੇ ਆਪਣੇ ਪਤੀ ਨਾਲ ਮਿਲ ਕੇ ਕਈ ਸਾਲਾਂ ਤੋਂ ਆਪਣੀ ਧੀ ਅਤੇ ਉਸਦੀ ਮਤਰੇਈ ਲੜਕੀ ਨਾਲ ਜਿਨਸੀ ਸ਼ੋਸ਼ਣ ਕੀਤਾ।
ਇਹ ਕੇਸ ਪਹਿਲੀ ਵਾਰ ਸਾਲ 2007 ਵਿਚ ਸਾਹਮਣੇ ਆਇਆ ਸੀ ਪਰ ਇਸ ਤੋਂ ਬਾਅਦ ਪੀੜਤਾਂ ਦੀ ਬੇਨਤੀ ‘ਤੇ ਇਸ ਨੂੰ ਦੁਬਾਰਾ ਖੋਲ੍ਹਿਆ ਗਿਆ ਹੈ। ਇਸ ਕੇਸ ਬਾਰੇ ਗੱਲ ਕਰਦਿਆਂ ਸਹਾਇਕ ਅਟਾਰਨੀ ਕੋਰਟਨੀ ਸ਼ਲੇਕ ਨੇ ਕਿਹਾ ਕਿ ਦੋਨੋਂ ਪੀੜਤ ਕਈ ਸਾਲਾਂ ਤੋਂ ਇਨ੍ਹਾਂ ਜ਼ਾਲਮਾਂ ਦੇ ਨਾਲ ਰਹਿੰਦੀਆਂ ਹਨ। ਉਸ ਨੇ ਅੱਗੇ ਕਿਹਾ ਕਿ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਬਾਅਦ ਦੋਨੋਂ ਪੀੜਤ ਲੜਕੀਆਂ ਨੂੰ ਇਨਸਾਫ਼ ਮਿਲਿਆ ਹੈ।