Friday, November 22, 2024
 

ਰਾਸ਼ਟਰੀ

ਇਸ ਵਾਰ ਪਟਾਕਿਆਂ ਤੇ ਲੱਗ ਸਕਦੀ ਹੈ ਪਾਬੰਦੀ

November 03, 2020 08:00 PM

ਨਵੀਂ ਦਿੱਲੀ: ਇਸ ਵਾਰ ਦੇਸ਼ ਵਿੱਚ ਪਟਾਕਿਆਂ ’ਤੇ ਪਾਬੰਦੀ ਲੱਗ ਸਕਦੀ ਹੈ। ਕੌਮੀ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੇ ਵਾਤਾਵਰਨ ਤੇ ਜੰਗਲਾਤ ਮੰਤਰਾਲੇ ਸਣੇ ਚਾਰ ਸੂਬਿਆਂ ਦੀਆਂ ਸਰਕਾਰਾਂ ਨੂੰ ਨੋਟਿਸ ਜਾਰੀ ਕਰ ਕੇ ਪੁੱਛਿਆ ਹੈ ਕਿ ਕੀ ਲੋਕਾਂ ਦੀ ਸਿਹਤ ਤੇ ਵਾਤਾਵਰਨ ਖ਼ਾਤਰ ਸੱਤ ਤੋਂ 30 ਨਵੰਬਰ ਤੱਕ ਪਟਾਕਿਆਂ ’ਤੇ ਪਾਬੰਦੀ ਲਾਈ ਜਾ ਸਕਦੀ ਹੈ।

ਦੱਸ ਦੇਈਏ ਕਿ ਰਾਜਸਥਾਨ ਸਰਕਾਰ ਨੇ ਕੋਰੋਨਾ ਵਾਇਰਸ ਮਹਾਮਾਰੀ ਨੂੰ ਵੇਖਦਿਆਂ ਪਟਾਕਿਆਂ ਦੀ ਵਿਕਰੀ ਤੇ ਆਤਿਸ਼ਬਾਜ਼ੀ ਉੱਤੇ ਰੋਕ ਲਾ ਦਿੱਤੀ ਸੀ।  ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਸੀ ਕਿ ਕੋਰੋਨਾ ਮਹਾਮਾਰੀ ਦੇ ਇਸ ਚੁਣੌਤੀ ਭਰੇ ਸਮੇਂ ’ਚ ਜਨਤਾ ਦੇ ਜੀਵਨ ਦੀ ਰਾਖੀ ਸਰਕਾਰ ਲਈ ਸਰਬਉੱਚ ਹੈ।

ਇਸ ਲਈ ਰਾਜ ਸਰਕਾਰ ਨੇ ਕੋਰੋਨਾ ਵਾਇਰਸ ਮਹਾਮਾਰੀ ਨੂੰ ਵੇਖਦਿਆਂ ਪਟਾਕਿਆਂ ਦੀ ਵਿਕਰੀ ਤੇ ਆਤਿਸ਼ਬਾਜ਼ੀ ਉੱਤੇ ਰੋਕ ਲਾਈ ਹੈ। ਗਹਿਲੋਤ ਨੇ ਇਹ ਗੱਲ ਆਪਣੇ ਸੂਬੇ ਵਿੱਚ ਕੋਰੋਨਾ ਵਾਇਰਸ ਦੀ ਸਥਿਤੀ, ‘ਨੋ ਮਾਸਕ-ਨੋ ਐਂਟਰੀ’ ਤੇ ‘ਸ਼ੁੱਧ ਲਈ ਯੁੱਧ’ ਮੁਹਿੰਮ ਦੀ ਸਮੀਖਿਆ ਕਰਦਿਆਂ ਆਖੀ ਸੀ।

 

Have something to say? Post your comment

 
 
 
 
 
Subscribe