ਨਵੀਂ ਦਿੱਲੀ : ਦਿੱਲੀ ਵਿਚ ਰੋਹਿਨੀ ਦੇ ਬਾਬਾ ਸਾਹਿਬ ਅੰਬੇਦਕਰ ਹਸਪਤਾਲ ਦੀ ਪਾਰਕਿੰਗ ਵਿਚ ਇੱਕ ਮਹਿਲਾ ਨਾਲ ਸਮੂਹਿਕ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਗੈਂਗਰੇਪ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਹਸਪਤਾਲ ਦੇ ਹੀ 2 ਐਕਸ ਬਾਊਂਸਰ ਅਤੇ ਹਸਪਤਾਲ ਦਾ ਇਕ ਸਿਕਿਉਰਟੀ ਗਾਰਡ ਹੈ। ਦਿੱਲੀ ਪੁਲਿਸ ਅਨੁਸਾਰ ਤਿੰਨਾਂ ਅਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗੈਂਗਰੇਪ ਦੀ ਇਹ ਘਟਨਾ 30-31 ਅਕਤੂਬਰ ਅੱਧੀ ਰਾਤ ਦੀ ਦੱਸੀ ਜਾ ਰਹੀ ਹੈ।
ਪੁਲਿਸ ਮੁਤਾਬਿਕ 30 ਸਾਲਾ ਮ੍ਰਿਤਕ ਮਹਿਲਾ ਆਪਣੇ ਕਿਸੇ ਜਾਣ ਪਛਾਣ ਵਾਲੇ ਵਿਅਕਤੀ ਨਾਲ ਹਸਪਤਾਲ ਆਈ ਸੀ। ਮਹਿਲਾ ਮਰੀਜ਼ ਦੀ ਦੇਖਭਾਲ ਲਈ ਰਾਤ ਨੂੰ ਹਸਪਤਾਲ ਵਿਚ ਰਹੀ। ਵਾਰਡ ਵਿਚ ਰੁਕਣ ਦੀ ਇਜ਼ਾਜਤ ਨਾ ਹੋਣ ਕਰ ਕੇ ਮਹਿਲਾ ਉਥੇ ਹੀ ਮਰੀਜ਼ਾਂ ਦੀ ਦੇਖਭਾਲ ਕਰਨ ਵਾਲਿਆਂ ਲਈ ਬਣਾਏ ਇਕ ਸ਼ੈਲਟਰ ਹੋਮ ਵਿਚ ਰੁਕ ਗਈ। ਪੁਲਿਸ ਅਨੁਸਾਰ 2 ਐਕਸ ਬਾਊਸਰ ਅਤੇ ਹਸਪਤਾਲ ਦੇ ਇੱਕ ਸੁਰੱਖਿਆ ਗਾਰਡ ਨੇ ਮਹਿਲਾ ਨੂੰ ਧਮਕੀ ਦਿੱਤੀ ਅਤੇ ਪੁੱਛਿਆ ਕਿ ਤੁਸੀਂ ਇੱਥੇ ਕਿਵੇਂ ਰੁਕ ਸਕਦੇ ਹੋ?
ਮੁਲਜ਼ਮ ਮਹਿਲਾ ਨੂੰ ਧਮਕੀ ਦਿੰਦੇ ਹੋਏ ਅਤੇ ਤਸਦੀਕ ਦੇ ਨਾਮ 'ਤੇ ਹਸਪਤਾਲ ਦੀ ਪਾਰਕਿੰਗ ਵਿਚ ਇਕਾਂਤ ਜਗ੍ਹਾ ਤੇ ਲੈ ਗਏ। ਪਾਰਕਿੰਗ ਵਿਚ ਹੀ ਸਮੂਹਿਕ ਬਲਾਤਕਾਰ ਦੀ ਘਟਨਾ ਵਾਪਰੀ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਮਨੀਸ਼ 22 ਸਾਲ, ਪ੍ਰਵੀਨ ਤਿਵਾੜੀ 24 ਸਾਲ ਅਤੇ ਕਵਰ ਪਾਲ 33 ਸਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।