ਨਵੀਂ ਦਿੱਲੀ, (ਏਜੰਸੀ) : ਬਾਲੀਵੁੱਡ ਦੇ ਪ੍ਰਸਿੱਧ ਗਾਇਕ ਦਲੇਰ ਮਹਿੰਦੀ ਅੱਜ ਭਾਜਪਾ 'ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਕੇਂਦਰੀ ਮੰਤਰੀ ਵਿਜੇ ਗੋਇਲ ਅਤੇ ਉੱਤਰੀ-ਪੱਛਮੀ ਦਿੱਲੀ ਤੋਂ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਦੀ ਮੌਜੂਦਗੀ 'ਚ ਪਾਰਟੀ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ। ਇਸ ਮੌਕੇ ਹੰਸ ਰਾਜ ਹੰਸ ਦਾ ਬੇਟਾ ਅਤੇ ਦਲੇਰ ਮਹਿੰਦੀ ਦਾ ਜਵਾਈ ਨਵਰਾਜ ਹੰਸ ਵੀ ਮੌਜੂਦ ਸੀ। ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਅਤੇ ਕੇਂਦਰੀ ਮੰਤਰੀ ਵਿਜੈ ਗੋਇਲ ਦੀ ਹਾਜ਼ਰੀ ਵਿਚ ਸ਼ੁੱਕਰਵਾਰ ਨੂੰ ਦਿੱਲੀ ਦਫ਼ਤਰ ਵਿਚ ਭਾਰਤੀ ਜਨਤਾ ਪਾਰਿਟੀ ਵਿਚ ਸ਼ਾਮਲ ਹੋ ਗਏ।
ਉਤਰ ਪੱਛਮੀ ਦਿੱਲੀ ਸੀਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ, ਕੇਂਦਰੀ ਮੰਤਰੀ ਅਤੇ ਚਾਂਦਨੀ ਚੌਕ ਤੋਂ ਉਮੀਦਵਾਰ ਹਰਸ਼ ਵਰਧਨ ਅਤੇ ਪਾਰਟੀ ਦੇ ਹੋਰ ਆਗੂ ਵੀ ਇਸ ਮੌਕੇ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਮਹਿੰਦੀ ਦੀ ਲੜਕੀ ਦਾ ਵਿਆਹ ਹੰਸ ਦੇ ਲੜਕੇ ਨਾਲ ਹੋਇਆ ਹੈ।।