ਜੰਮੂ : ਸ੍ਰੀਨਗਰ 'ਚ ਵੱਡੀ ਵਾਰਦਾਤ ਦੇ ਮਕਸਦ ਨਾਲ ਦਾਖ਼ਲ ਹੋਏ ਹਿਜ਼ਬੁਲ ਮੁਜਾਹਦੀਨ ਦੇ ਚੀਫ ਆਪ੍ਰੇਸ਼ਨਲ ਕਮਾਂਡਰ ਸੈਫਉੱਲ੍ਹਾ ਉਰਫ਼ ਗਾਜ਼ੀ ਹੈਦਰ ਨੂੰ ਸੁਰੱਖਿਆ ਬਲਾਂ ਨੇ ਢੇਰ ਕਰ ਦਿੱਤਾ। ਰੰਗਰੇਥ ਖੇਤਰ ਵਿਚ ਦੁਪਹਿਰੇ ਕਰੀਬ ਤਿੰਨ ਘੰਟੇ ਚੱਲੇ ਮੁਕਾਬਲੇ ਦੌਰਾਨ ਇਕ ਮਸ਼ਕੂਕ ਅੱਤਵਾਦੀ ਜਿਊਂਦਾ ਵੀ ਫੜਿਆ ਗਿਆ। ਹੁਲੜਬਾਜ਼ਾਂ ਨੇ ਪਥਰਾਅ ਕਰ ਕੇ ਸੈਫਉੱਲ੍ਹਾ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ। ਮੁਕਾਬਲੇ ਵਾਲੀ ਥਾਂ ਤੋਂ ਗੋਲ਼ਾ-ਬਾਰੂਦ ਬਰਾਮਦ ਕੀਤਾ ਗਿਆ ਹੈ। ਮਈ ਵਿਚ ਰਿਆਜ਼ ਨਾਇਕੂ ਦੇ ਮਾਰੇ ਜਾਣ ਪਿੱਛੋਂ ਕਸ਼ਮੀਰ 'ਚ ਸੈਫਉੱਲ੍ਹਾ ਨੂੰ ਹਿਜ਼ਬੁਲ ਦੀ ਕਮਾਂਡ ਸੌਂਪੀ ਗਈ ਸੀ। ਸੂਤਰਾਂ ਅਨੁਸਾਰ ਦੱਖਣੀ ਕਸ਼ਮੀਰ 'ਚ ਸਰਗਰਮ ਸੈਫਉੱਲ੍ਹਾ ਸ਼ਨਿਚਰਵਾਰ ਨੂੰ ਰੰਗਰੇਥ 'ਚ ਆਪਣੇ ਕਿਸੇ ਜਾਣਕਾਰ ਦੇ ਘਰ ਆ ਕੇ ਲੁਕਿਆ ਸੀ। ਉਸ ਦੀ ਯੋਜਨਾ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਪੁਲਿਸਰ ਨੇ ਪੁਖ਼ਤਾ ਸੂਚਨਾ 'ਤੇ ਸ਼ਨਿਚਰਵਾਰ ਦੇਰ ਰਾਤ ਫ਼ੌਜ ਤੇ ਸੀਆਰਪੀਐੱਫ ਜਵਾਨਾਂ ਨਾਲ ਉਸ ਘਰ ਨੂੰ ਚਾਰੇ ਪਾਸਿਓਂ ਘੇਰ ਲਿਆ ਸੀ। ਐਤਵਾਰ ਤੜਕੇ ਆਸਪਾਸ ਰਹਿਣ ਵਾਲੇ ਲੋਕਾਂ ਨੂੰ ਪਹਿਲਾਂ ਸੁਰੱਖਿਅਤ ਕੱਢਿਆ ਗਿਆ। ਸੈਫਉਲ੍ਹਾ ਨੂੰ ਭਿਨਕ ਲੱਗ ਗਈ ਸੀ। ਕਈ ਘੰਟਿਆਂ ਤਕ ਸਫੈਉੱਲ੍ਹਾ ਨੂੰ ਆਤਮ ਸਮਪਰਣ ਕਰ ਦੀ ਕਈ ਵਾਰ ਅਪੀਲ ਕੀਤੀ ਗਈ। ਆਖਰ ਦੁਪਹਿਰ ਕਰੀਬ 12 ਵਜੇ ਘਰ ਦੇ ਅੰਦਰ ਗੋਲ਼ੀਬਾਰੀ ਸ਼ੁਰੂ ਹੋ ਗਈ। ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਸ਼ੁਰੂਆਤੀ ਮੁਕਾਬਲੇ ਦੌਰਾਨ ਹੁੱਲੜਬਾਜ਼ਾਂ ਨੇ ਹਿੰਸਕ ਪ੍ਰਦਰਸ਼ਨ ਤੇ ਪੱਥਰਬਾਜ਼ੀ ਕਰ ਦੇ ਆਪ੍ਰੇਸ਼ਨ ਵਿਚ ਖ਼ਲਲ ਪਾਉਣ ਦਾ ਯਤਨ ਕੀਤਾ। ਇਸ 'ਤੇ ਜਵਾਨਾਂ ਨੇ ਹੰਝੂ ਹੈਸ ਦੇ ਗੋਲ਼ੇ ਛੱਡ ਕੇ ਪੱਥਰਬਾਜ਼ਾਂ ਨੂੰ ਖਦੇੜ ਦਿੱਤਾ। ਦੁਪਹਿਰ ਤਿਨ ਵਜੇ ਸੁਰੱਖਿਆ ਬਲਾਂ ਨੇ ਸੈਫਉੱਲ੍ਹਾ ਨੂੰ ਢੇਰ ਕਰ ਦਿੱਤਾ। ਇਸ ਦੌਰਾਨ ਇਕ ਮਸ਼ਕੂਕ ਅੱਤਵਾਦੀ ਵੀ ਫੜਿਆ ਗਿਆ ਹੈ। ਦੁਪਹਿਰੇ ਘਟਨਾ ਸਥਾਨ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਸ਼ਮੀਰ ਪੁਲਿਸ ਦੇ ਡੀਜੀ ਵਿਜੇ ਕੁਮਾਰ ਨੇ ਸੈਫਉੱਲ੍ਹਾ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ। ਅੱਤਵਾਦੀ ਦੀ ਲਾਸ਼ ਘਰ ਵਿਚੋਂ ਕੱਢ ਕੇ ਇਸ ਦੀ ਰਸਮੀ ਰੂਪ ਵਿਚ ਪਛਾਣ ਕੀਤੀ ਗਈ। ਮੌਕੇ 'ਤੇ ਫੜੇ ਗਏ ਅੱਤਵਾਦੀ ਤੋਂ ਪੁੱਛਗਿਛ ਕੀਤੀ ਜਾ ਰਹੀ
#sachikalam