ਨਵੀ ਦਿੱਲੀ : ਨਵੰਬਰ ਮਹੀਨੇ ਰਸੋਈ ਗੈਸ ਦੀਆਂ ਕੀਮਤਾਂ (LPG Gas Cylinder) ਵਿਚ ਕੋਈ ਵਾਧਾ ਨਹੀਂ ਹੋਇਆ, ਹਾਲਾਂਕਿ 19 ਕਿੱਲੋ ਵਪਾਰਕ ਗੈਸ ਸਿਲੰਡਰ (Commercial Gas Cyliner Price) ਦੀ ਕੀਮਤ 78 ਰੁਪਏ ਤੱਕ ਵਧੀ ਹੈ। ਇਸ ਤੋਂ ਪਹਿਲਾਂ ਅਕਤੂਬਰ ਮਹੀਨੇ ਵਿਚ ਵੀ HPCL, BPCL, IOC ਨੇ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਸੀ। ਇਕ ਪਾਸੇ, ਬਾਜ਼ਾਰ ਵਿਚ ਆਲੂ, ਪਿਆਜ਼ ਅਤੇ ਦਾਲਾਂ ਦੀਆਂ ਕੀਮਤਾਂ ਵਿਚ ਹੋਏ ਵਾਧੇ ਦੇ ਮੱਦੇਨਜ਼ਰ ਇਹ ਆਮ ਆਦਮੀ ਲਈ ਰਾਹਤ ਦੀ ਖਬਰ ਹੈ। ਇਸ ਤੋਂ ਪਹਿਲਾਂ ਆਖਰੀ ਵਾਰ 14 ਕਿੱਲੋਗ੍ਰਾਮ ਰਸੋਈ ਗੈਸ ਸਿਲੰਡਰ ਦੀ ਕੀਮਤ ਵਿਚ ਜੁਲਾਈ 2020 ਨੂੰ 4 ਰੁਪਏ ਵਾਧਾ ਹੋਇਆ ਸੀ। ਇਸ ਤੋਂ ਪਹਿਲਾਂ ਜੂਨ ਵਿਚ 14.2 ਕਿਲੋ ਗੈਰ ਸਬਸਿਡੀ ਵਾਲਾ ਐਲਪੀਜੀ ਸਿਲੰਡਰ ਦਿੱਲੀ ਵਿਚ 11.50 ਰੁਪਏ ਮਹਿੰਗਾ ਹੋ ਗਿਆ, ਜਦੋਂ ਕਿ ਮਈ ਵਿਚ ਇਹ 162.50 ਰੁਪਏ ਸਸਤਾ ਹੋਇਆ ਸੀ। ਹਾਲਾਂਕਿ ਇਸ ਤੋਂ ਬਾਅਦ ਸਰਕਾਰ ਨੇ ਚੁੱਪ-ਚਪੀਤੇ ਸਬਸਿਡੀ ਦੇਣੀ ਵੀ ਬੰਦ ਕਰ ਦਿੱਤੀ ਸੀ।
ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਆਈਓਸੀ ਦੀ ਵੈਬਸਾਈਟ 'ਤੇ ਦਿੱਤੀ ਗਈ ਕੀਮਤ ਦੇ ਅਨੁਸਾਰ, ਦਿੱਲੀ ਵਿਚ ਸਿਲੰਡਰ ਦੀਆਂ ਕੀਮਤਾਂ ਸਥਿਰ ਰਹੀਆਂ। ਦਿੱਲੀ ਵਿਚ 14.2 ਕਿਲੋ ਗੈਰ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 594 ਰੁਪਏ 'ਤੇ ਸਥਿਰ ਹੈ। ਇਸੇ ਤਰ੍ਹਾਂ ਮੁੰਬਈ ਵਿੱਚ ਗੈਰ ਸਬਸਿਡੀ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ 594 ਰੁਪਏ ਹੈ। ਹਾਲਾਂਕਿ, ਚੇਨਈ ਵਿਚ ਕੀਮਤਾਂ ਵੀ 610 ਰੁਪਏ ਪ੍ਰਤੀ ਸਿਲੰਡਰ 'ਤੇ ਹਨ। ਇਸ ਦੇ ਨਾਲ ਹੀ ਕੋਲਕਾਤਾ ਵਿਚ 14 ਕਿੱਲੋ ਦੇ ਸਿਲੰਡਰ ਲਈ 620 ਰੁਪਏ ਅਦਾ ਕਰਨੇ ਪੈਣਗੇ।
ਨਵੰਬਰ ਮਹੀਨੇ ਲਈ 19 ਕਿਲੋ ਦੇ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿੱਚ ਵਾਧਾ ਹੋਇਆ ਹੈ। ਚੇਨਈ ਨੇ ਸਭ ਤੋਂ ਵੱਧ 78 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਹੈ। ਹੁਣ ਇੱਥੇ ਵਪਾਰਕ ਸਿਲੰਡਰ ਲਈ 1, 354 ਰੁਪਏ ਦਾ ਭੁਗਤਾਨ ਕਰਨਾ ਪਏਗਾ। ਕੋਲਕਾਤਾ ਅਤੇ ਮੁੰਬਈ ਵਿੱਚ ਪ੍ਰਤੀ ਸਿਲੰਡਰ ਵਿੱਚ 76 ਰੁਪਏ ਦਾ ਵਾਧਾ ਹੋਇਆ ਹੈ। ਇਸ ਤੋਂ ਬਾਅਦ, ਇਨ੍ਹਾਂ ਦੋਵਾਂ ਸ਼ਹਿਰਾਂ ਵਿਚ ਨਵੀਆਂ ਕੀਮਤਾਂ ਕ੍ਰਮਵਾਰ 1, 296 ਰੁਪਏ ਅਤੇ 1, 189 ਰੁਪਏ ਹਨ। ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਹੁਣ ਤੁਹਾਨੂੰ ਵਪਾਰਕ ਐਲ.ਪੀ.ਜੀ. ਗੈਸ ਸਿਲੰਡਰ ਲਈ 1, 241 ਰੁਪਏ ਅਦਾ ਕਰਨੇ ਪੈਣਗੇ।