Friday, November 22, 2024
 

ਕਾਰੋਬਾਰ

ਸੋਨਾ ਅਤੇ ਚਾਂਦੀ ਹੋਈ ਸਸਤੀ

October 31, 2020 01:55 PM

ਨਵੀਂ ਦਿੱਲੀ : ਸ਼ੁੱਕਰਵਾਰ ਨੂੰ ਐਮ.ਸੀ.ਐਕਸ. 'ਤੇ ਦਸੰਬਰ ਡਿਲਿਵਰੀ ਵਾਲਾ ਸੋਨਾ 50, 700 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ 'ਤੇ ਬੰਦ ਹੋਇਆ। ਇਸ ਤਰ੍ਹਾਂ ਇਹ 7 ਅਗਸਤ ਦੇ ਆਪਣੇ ਉਚੇ ਭਾਅ ਤੋਂ 5, 500 ਰੁਪਏ ਤੱਕ ਹੇਠਾਂ ਆ ਚੁੱਕਾ ਹੈ। ਫਰਵਰੀ ਡਿਲਿਵਰੀ ਵਾਲਾ ਸੋਨਾ 50, 808 ਰੁਪਏ 'ਤੇ ਬੰਦ ਹੋਇਆ। ਇਸ ਤਰ੍ਹਾਂ ਸ਼ੁੱਕਰਵਾਰ ਨੂੰ ਦਸੰਬਰ ਡਿਲਿਵਰੀ ਵਾਲੀ ਚਾਂਦੀ 60, 720 ਰੁਪਏ ਪ੍ਰਤੀ ਕਿਲੋ ਦੇ ਭਾਅ 'ਤੇ ਬੰਦ ਹੋਈ। ਇਸ ਵਿਚ 7 ਅਗਸਤ ਦੇ ਉਚੇ ਭਾਅ ਤੋਂ ਕਰੀਬ 17 ਹਜ਼ਾਰ ਰੁਪਏ ਦੀ ਗਿਰਾਵਟ ਆ ਚੁੱਕੀ ਹੈ।

ਸ਼ੁੱਕਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਅਤੇ ਚਾਂਦੀ 'ਚ ਤੇਜ਼ੀ ਦਰਜ ਹੋਈ। ਸੋਨਾ ਜਿੱਥੇ 268 ਰੁਪਏ ਚਮਕਿਆ, ਉੱਥੇ ਹੀ ਚਾਂਦੀ 1, 600 ਰੁਪਏ ਤੋਂ ਵੱਧ ਮਹਿੰਗੀ ਹੋ ਗਈ। ਸੋਨਾ ਸ਼ੁੱਕਰਵਾਰ 268 ਰੁਪਏ ਦੇ ਉਛਾਲ ਨਾਲ 50, 812 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ। ਉੱਥੇ ਹੀ, ਚਾਂਦੀ 1, 623 ਰੁਪਏ ਦੀ ਵੱਡੀ ਛਲਾਂਗ ਲਾ ਕੇ 60, 700 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਇਸ ਤੋਂ ਪਿਛਲੇ ਕਾਰੋਬਾਰੀ ਦਿਨ ਸੋਨੇ ਦੇ ਮੁੱਲ 50, 544 ਰੁਪਏ ਪ੍ਰਤੀ ਦਸ ਗ੍ਰਾਮ ਅਤੇ ਚਾਂਦੀ ਦੀ ਕੀਮਤ 59, 077 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ 1, 873 ਡਾਲਰ ਪ੍ਰਤੀ ਔਂਸ 'ਤੇ ਚੱਲ ਰਹੀ ਸੀ, ਜਦੋਂ ਕਿ ਚਾਂਦੀ 23.32 ਡਾਲਰ ਪ੍ਰਤੀ ਔਂਸ 'ਤੇ ਸੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, ''ਅਮਰੀਕਾ 'ਚ ਰਾਹਤ ਪੈਕੇਜ 'ਚ ਦੇਰੀ ਅਤੇ ਡਾਲਰ 'ਚ ਕਮਜ਼ੋਰੀ ਨਾਲ ਸੋਨੇ 'ਚ ਮਜਬੂਤੀ ਦਿਸੀ।''

 

Have something to say? Post your comment

 
 
 
 
 
Subscribe