ਨਵੀਂ ਦਿੱਲੀ: ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਯੂਜੀਸੀ ਨੈੱਟ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕਰ ਦਿੱਤਾ ਗਿਆ ਹੈ। ਇਹ ਐਡਮਿਟ ਕਾਰਡ ਨਵੰਬਰ ਪ੍ਰੀਖਿਆ ਦੇ ਹਨ। ਇਹ ਐਡਮਿਟ ਕਾਰਡ ਐਨਟੀਏ ਯੂਜੀਸੀ ਨੈੱਟ 2020 ਜੂਨ ਐਗਜ਼ਾਮ ਦੇ ਬਚੇ ਹੋਏ ਪੇਪਰਾਂ ਦੀ ਲਈ ਜਾਰੀ ਕੀਤੇ ਜਾਣਗੇ। ਇਹ ਪ੍ਰੀਖਿਆ ਨਵੰਬਰ ਮਹੀਨੇ ਕਰਵਾਈ ਜਾਵੇਗੀ।
ਇੰਝ ਕਰੋ ਡਾਊਨਲੋਡ
ਸਭ ਤੋਂ ਪਹਿਲਾਂ ਉਮੀਦਵਾਰ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਅਧਿਕਾਰਤ ਵੈਬਸਾਈਟ ugcnet.nta.nic.in. ਤੇ ਜਾਓ।
ਇੱਥੇ ਹੋਮਪੇਜ 'ਤੇ ਇਕ ਲਿੰਕ ਦਿੱਤਾ ਹੋਵੇਗਾ, ਜਿਸ 'ਤੇ ਲਿਖਿਆ ਹੋਵੇਗਾ UGC NET Admit Card 2020 'ਤੇ ਕਲਿੱਕ ਕਰੋ।
ਇੱਥੇ ਕਲਿੱਕ ਕਰਦਿਆਂ ਹੀ ਇਕ ਨਵਾਂ ਪੇਜ ਖੁੱਲ੍ਹੇਗਾ ਜਿਸ 'ਤੇ ਤਹਾਨੂੰ ਆਪਣੇ ਲੌਗਇਨ ਕ੍ਰੈਡੈਂਸ਼ੀਅਲਸ ਪਾਉਣੇ ਪੈਣਗੇ।
ਆਪਣੀ ਡਿਟੇਲ ਸਹੀ ਭਰ ਕੇ ਸਬਮਿਟ ਦਾ ਬਟਨ ਦਬਾ ਦਿਉ।
ਅਜਿਹਾ ਕਰਦਿਆਂ ਹੀ ਤੁਹਾਡਾ ਯੂਜੀਸੀ ਨੈੱਟ ਪਰੀਖਿਆ ਦਾ ਐਡਮਿਟ ਕਾਰਡ ਕੰਪਿਊਟਰ ਸਕ੍ਰੀਨ 'ਤੇ ਦਿਖਾਈ ਦੇਵੇਗਾ।
ਇੱਥੋਂ ਕਾਰਡ ਡਾਊਨਲੋਡ ਕਰ ਲਓ ਤੇ ਇਕ ਪ੍ਰਿੰਟ ਕੱਢ ਕੇ ਜ਼ਰੂਰ ਆਪਣੇ ਕੋਲ ਰੱਖੋ।