Friday, November 22, 2024
 

ਸੰਸਾਰ

20 ਸਾਲਾਂ 'ਚ ਪਹਿਲੀ ਵਾਰ ਵੀਅਤਨਾਮ 'ਚ ਮਚੀ ਅਜਿਹੀ ਤਬਾਹੀ

October 30, 2020 01:57 PM

ਹਨੋਈ : ਵੀਅਤਨਾਮ ਵਿਚ ਤਬਾਹੀ ਮਚਾ ਕੇ ਭਿਆਨਕ ਤੂਫਾਨ ਮੋਲਾਵੋ ਵੀਰਵਾਰ ਨੂੰ ਇੱਥੋਂ ਅੱਗੇ ਵੱਧ ਗਿਆ। ਅਧਿਕਾਰੀਆਂ ਮੁਤਾਬਕ ਇੱਥੇ 20 ਸਾਲ ਵਿਚ ਆਇਆ ਇਹ ਹੁਣ ਤੱਕ ਦਾ ਸਭ ਤੋਂ ਭਿਆਨਕ ਤੂਫ਼ਾਨ ਸੀ ਅਤੇ ਇਸ ਕਾਰਨ ਕਈ ਥਾਵਾਂ 'ਤੇ ਜ਼ਮੀਨ ਖਿਸਕ ਗਈ, ਕਿਸ਼ਤੀਆਂ ਡੁੱਬ ਗਈਆਂ ਅਤੇ ਲੱਖਾਂ ਲੋਕਾਂ ਦੇ ਘਰਾਂ ਦੀ ਬਿਜਲੀ ਗੁੱਲ ਹੋ ਗਈ।  

ਸਰਕਾਰੀ ਮੀਡੀਆ ਮੁਤਾਬਕ ਤੂਫ਼ਾਨ ਦੀ ਲਪੇਟ ਵਿਚ ਆ ਕੇ ਘੱਟ ਤੋਂ ਘੱਟ 35 ਲੋਕਾਂ ਦੀ ਮੌਤ ਹੋ ਗਈ ਤੇ 50 ਤੋਂ ਜ਼ਿਆਦਾ ਲੋਕ ਲਾਪਤਾ ਹੋ ਗਏ। ਬਚਾਅ ਅਧਿਕਾਰੀਆਂ ਦਾ ਖਾਸ ਧਿਆਨ ਦੇਸ਼ ਦੇ ਮੱਧ ਖੇਤਰ ਦੇ ਉਨ੍ਹਾਂ ਤਿੰਨ ਪਿੰਡਾਂ 'ਤੇ ਹਨ, ਜਿੱਥੇ ਜ਼ਮੀਨ ਖਿਸਕਣ ਕਾਰਨ ਘੱਟ ਤੋਂ ਘੱਟ 19 ਲੋਕਾਂ ਦੀ ਮੌਤ ਹੋ ਗਈ ਅਤੇ ਅਜਿਹੇ ਵਿਚ ਖਦਸ਼ਾ ਹੈ ਕਿ 40 ਤੋਂ ਵਧੇਰੇ ਲੋਕ ਚਿੱਕੜ ਅਤੇ ਮਲਬੇ ਵਿਚ ਦੱਬੇ ਹਨ। 

ਉਪ ਪ੍ਰਧਾਨ ਮੰਤਰੀ ਤ੍ਰਿਨਹ ਦਿਨਹ ਡੰਗ ਉਸ ਸਥਾਨ 'ਤੇ ਗਏ, ਜਿੱਥੇ ਜ਼ਮੀਨ ਖਿਸਕੀ ਹੈ ਅਤੇ ਫ਼ੌਜ ਬੁਲਡੋਜ਼ਰਾਂ ਦੀ ਮਦਦ ਨਾਲ ਮਲਬਾ ਹਟਾ ਰਹੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਤਤਕਾਲ ਰਾਹਤ ਤੇ ਬਚਾਅ ਕਾਰਜ ਲਈ ਹੋਰ ਫ਼ੌਜੀ ਭੇਜਣ ਦਾ ਹੁਕਮ ਦਿੱਤਾ। ਮਰਨ ਵਾਲਿਆਂ ਵਿਚ 12 ਮਛੇਰੇ ਹਨ, ਜਿਨ੍ਹਾਂ ਦੀਆਂ ਕਿਸ਼ਤੀਆਂ ਬੁੱਧਵਾਰ ਨੂੰ ਤੂਫ਼ਾਨ ਕਾਰਨ ਡੁੱਬ ਗਈਆਂ ਸਨ ਤੇ 14 ਹੋਰ ਮਛੇਰੇ ਲਾਪਤਾ ਹਨ। 

 

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe