Friday, November 22, 2024
 

ਰਾਸ਼ਟਰੀ

ਸੀਏ ਪ੍ਰੀਖਿਆ ਦੀ ਤਰੀਕਾਂ ਸਬੰਧੀ ਵਾਇਰਲ ਹੋ ਰਿਹਾ ਨੋਟੀਫਿਕੇਸ਼ਨ ਹੈ ਜਾਅਲੀ

October 29, 2020 11:11 AM

ਨਵੀਂ ਦਿੱਲੀ : ICAI CA Exam 2020: ਇੰਸਟੀਚਿਊਟ ਆਫ ਚਾਰਟਿਡ ਅਕਾਊਂਟੇਟ ਆਫ ਇੰਡੀਆ, ਆਈਸੀਏਆਈ (Institute of Chartered Accountants of India, ICAI) ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਫਰਜ਼ੀ ਨੋਟੀਫਿਕੇਸ਼ਨ ਖ਼ਿਲਾਫ਼ ਉਮੀਦਾਵਾਰਾਂ ਨੂੰ ਸਾਵਧਾਨ ਕੀਤਾ ਹੈ। ਇਸ ਨੋਟਿਸ 'ਚ ਲਿਖਿਆ ਹੈ ਕਿ ਸੀਏ ਪ੍ਰੀਖਿਆ ਨੂੰ ਮੁਲਤਵੀਂ ਕਰਨ ਦੀ ਜਾਣਕਾਰੀ ਦਿੱਤੀ ਗਈ ਹੈ। ਸੰਸਥਾਨ ਨੇ ਇਸ ਸਬੰਧ 'ਚ ਆਪਣੇ ਟਵਿੱਟਰ ਅਕਾਊਂਟ 'ਤੇ ਜਾਣਕਾਰੀ ਦਿੱਤੀ ਹੈ। ਆਈਸੀਏਆਈ ਨੇ ਕਿਹਾ ਕਿ ਸੀਏ ਪ੍ਰੀਖਿਆ ਦੀ ਕੋਈ ਵੀ ਤਰੀਕ ਮੁਲਤਵੀਂ ਨਹੀਂ ਕੀਤੀ ਗਈ ਹੈ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਵਾਲਾ ਨੋਟਿਸ ਫਰਜ਼ੀ ਸੀ।

ਦਰਅਸਲ ਨਵੰਬਰ 'ਚ ਹੋਣ ਵਾਲੀ ਸੀਏ ਪ੍ਰੀਖਿਆ 2020 ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇਕ ਨੋਟੀਫਿਕੇਸ਼ਨ ਵਾਇਰਲ ਹੋ ਰਿਹਾ ਹੈ। ਇਸ 'ਚ ਕਿਹਾ ਜਾ ਰਿਹਾ ਸੀ ਕਿ ਹੁਣ ਆਈਸੀਏਆਈ ਪ੍ਰੀਖਿਆ ਜਨਵਰੀ 2021 'ਚ ਆਯੋਜਿਤ ਕੀਤੀ ਜਾਵੇਗੀ ਪਰ ਆਈਸੀਏਆਈ ਮੁਤਾਬਕ ਸੀਏ ਪ੍ਰੀਖਿਆ ਦੀਆਂ ਤਰੀਕਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਇਹ ਆਪਣੇ ਤੈਅ ਸ਼ਡਿਊਲ ਮੁਤਾਬਕ ਨਵੰਬਰ 2020 'ਚ ਹੀ ਕਰਵਾਈ ਜਾਵੇਗੀ।  ਇਹ ਆਪਣੇ ਤੈਅ ਸ਼ਡਿਊਲ ਮੁਤਾਬਕ ਨਵੰਬਰ 2020 'ਚ ਹੀ ਕਰਵਾਈ ਜਾਵੇਗੀ। ਇਸ ਸਬੰਧੀ ਚਿਤਾਵਨੀ ਦਿੰਦੇ ਹੋਏ ਇੰਸਟੀਚਿਊਟ ਆਫ ਚਾਰਟਿਡ ਅਕਾਊਂਟੇਟਸ ਆਫ ਇੰਡੀਆ ਨੇ ਟਵਿੱਟਰ 'ਤੇ ਲਿਖਿਆ ਸੋਸ਼ਲ ਮੀਡੀਆ 'ਤੇ ਆਈਸੀਏਆਈ ਪ੍ਰੀਖਿਆਵਾਂ ਦਾ ਸ਼ਡਿਊਲ ਗਲਤ ਹੈ। ਇਹ ਜਾਣਕਾਰੀ ਫੈਲਾਉਣ ਵਾਲੇ 'ਤੇ ਉੱਚਿਤ ਕਰਵਾਈ ਕੀਤੀ ਜਾ ਰਹੀ ਹੈ। ਕਿਸੇ ਵੀ ਅਪਡੇਟ ਲਈ http://icai.org ਨੂੰ ਫਾਲੋ ਕਰਨ ਦੀ ਗੱਲ ਨੂੰ ਦੁਹਰਾਉਂਦੇ ਹਾਂ।

 

Have something to say? Post your comment

 
 
 
 
 
Subscribe