Friday, November 22, 2024
 

ਸੰਸਾਰ

ਵਿਸ਼ਵਾਸ ਜਿਤ ਕੇ ਕਰਦਾ ਸੀ ਬਲਾਤਕਾਰ, 120 ਸਾਲਾਂ ਦੀ ਮਿਲੀ ਸਜ਼ਾ

October 29, 2020 10:51 AM

ਨਿਊਯਾਰਕ : ਅਮਰੀਕਾ 'ਚ ਨੈੱਟਵਰਕ ਮਾਰਕੀਟਿੰਗ ਕੰਪਨੀ ਦੀ ਆੜ 'ਚ ਜਬਰ-ਜਨਾਹ ਦੇ ਦੋਸ਼ੀ ਨੂੰ 120 ਸਾਲ ਦੀ ਸਜ਼ਾ ਸੁਣਾਈ ਗਈ ਹੈ। ਉਹ ਆਪਣੇ ਨਾਲ ਜੁੜੀਆਂ ਔਰਤਾਂ ਨੂੰ ਗੁਲਾਮ ਬਣਾ ਕੇ ਉਨ੍ਹਾਂ ਦਾ ਸ਼ੋਸ਼ਣ ਕਰਦਾ ਸੀ। ਉਸ ਦੇ ਨੈੱਟਵਰਕ ਨਾਲ ਕਈ ਕਰੋੜਪਤੀ ਤੇ ਹਾਲੀਵੁੱਡ ਅਦਾਕਾਰ ਜੁੜੇ ਹਨ। ਅਦਾਲਤ ਤੋਂ ਮਿਲੀ ਸਜ਼ਾ ਤੋਂ ਬਾਅਦ 60 ਸਾਲਾ ਕੇਨੇਥ ਰੇਨੇਰ ਨੂੰ ਸਾਰਾ ਜੀਵਨ ਜੇਲ੍ਹ 'ਚ ਰਹਿਣਾ ਪਵੇਗਾ।

ਸਜ਼ਾ ਸੁਣਾਉਣ ਵਾਲੇ ਜ਼ਿਲ੍ਹਾ ਜੱਜ ਨਿਕੋਲਸ ਗ੍ਰਾਫੁਇਸ ਨੇ ਕਥਿਤ ਮਾਰਕੀਟਿੰਗ ਗੁਰੂ ਰੇਨੇਰ ਨੂੰ ਬੇਰਹਿਮ ਤੇ ਠੱਗ ਕਿਹਾ। ਇਹ ਐੱਨਐੱਕਸਆਈਵੀਐੱਮ ਨਾਂ ਦੀ ਨੈੱਟਵਰਕਿੰਗ ਕੰਪਨੀ ਚਲਾਉਂਦਾ ਸੀ। ਇਸ ਰਾਹੀਂ ਉਹ ਔਰਤਾਂ ਤੇ ਲੜਕੀਆਂ ਨੂੰ ਆਪਣੇ ਚੁੰਗਲ 'ਚ ਫਸਾ ਕੇ ਉਨ੍ਹਾਂ ਦਾ ਸ਼ੋਸ਼ਣ ਕਰਦਾ ਸੀ। ਉਹ ਪੰਜ ਦਿਨਾਂ ਦੇ ਇਕ ਕੋਰਸ ਲਈ ਲੋਕਾਂ ਤੋਂ ਪੰਜ ਹਜ਼ਾਰ ਡਾਲਰ ਦੀ ਵਸੂਲੀ ਕਰਦਾ ਸੀ। ਉਹ ਅਸ਼ਲੀਲ ਫੋਟੋ ਤੇ ਵੀਡੀਓ ਬਣਾ ਕੇ ਵੀ ਬਲੈਕਮੇਲ ਕਰਦਾ ਸੀ।
ਅਦਾਲਤ ਨੇ ਜੂਨ 2019 'ਚ ਹੀ ਕੇਨੇਥ ਨੂੰ ਸੱਤ ਮਾਮਲਿਆਂ 'ਚ ਦੋਸ਼ੀ ਠਹਿਰਾਇਆ ਸੀ। ਉਸ 'ਤੇ ਰੈਕਟ ਚਲਾਉਣ, ਅਪਰਾਧਿਕ ਸਾਜ਼ਿਸ਼ਾਂ ਰਚਣ ਤੇ 15 ਸਾਲ ਦੀ ਇਕ ਨਾਬਾਲਗ ਲੜਕੀ ਦੇ ਸ਼ੋਸ਼ਣ ਦਾ ਦੋਸ਼ ਸੀ।
 

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe