ਹੋਟਲ ਮਾਲਿਕ, ਮੈਨੇਜਰ, 12 ਗ੍ਰਾਹਕ 'ਤੇ 9 ਕੁੜੀਆਂ ਸ਼ਾਮਿਲ
ਚੰਡੀਗੜ੍ਹ : ਵੱਖ ਵੱਖ ਥਾਵਾਂ 'ਚੋਂ ਕੁੜੀਆਂ ਬੁਲਾ ਕੇ ਹਲਕਾ ਜ਼ੀਰਕਪੁਰ ਦੇ ਬਲਟਾਣਾ ਸਥਿਤ ਹੋਟਲ ਵਿੱਚ ਦੇਹ ਵਪਾਰ ਦੇ ਚਲਾਏ ਵਾਲੇ ਧੰਦੇ ਦਾ ਪਰਦਾਫਾਸ਼ ਕਰਦੇ ਹੋਏ ਪੁਲਿਸ ਨੇ ਹੋਟਲ ਮਾਲਿਕ ਸਣੇ 23 ਜਣਿਆ ਨੂੰ ਗ੍ਰਿਫਤਾਰ ਕੀਤਾ ਹੈ। ਜਿਹਨਾਂ ਵਿੱਚ ਹੋਟਲ ਮਾਲਿਕ, ਮੈਨੇਜਰ, 12 ਗ੍ਰਾਹਕ 'ਤੇ 9 ਕੁੜੀਆਂ ਸ਼ਾਮਿਲ ਹਨ। ਫੜੀਆਂ ਗਈਆਂ ਕੁੜੀਆਂ ਵੱਖ ਵੱਖ ਥਾਵਾਂ ਦੀਆਂ ਰਹਿਣ ਵਾਲੀਆਂ ਹਨ।
ਮੰਗਲਵਾਰ ਸ਼ਾਮ ਮੀਡੀਆ ਨਾਲ ਗੱਲਬਾਤ ਕਰਦੇ ਹੋਏ DSP ਗੁਰਬਖਸ਼ੀਸ਼ ਸਿੰਘ ਮਾਨ ਨੇ ਦੱਸਿਆ ਕਿ ਜ਼ੀਰਕਪੁਰ ਦੇ ਥਾਣਾ ਮੁਖੀ ਰਾਜਪਾਲ ਸਿੰਘ ਗਿੱਲ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਟੀਮ ਦੇ ਨਾਲ ਹੋਟਲ 'ਚ ਰੇਡ ਕੀਤੀ ਤਾਂ ਉਥੋਂ ਗ੍ਰਾਹਕ, ਕੁੜੀਆਂ, ਹੋਟਲ ਮਾਲਿਕ 'ਤੇ ਮੈਨੇਜਰ ਸਣੇ 23 ਜਣਿਆ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਹੋਟਲ ਮਾਲਿਕ ਕੁੜੀਆਂ ਬੁਲਾ ਕੇ ਦੇਹ ਵਪਾਰ ਦਾ ਧੰਦਾ ਕਰਵਾਉਂਦਾ ਹੈ 'ਤੇ ਮੋਟੀ ਰਕਮ ਵਸੂਲ ਕਰਦਾ ਹੈ। ਜਿਸ ਤੋਂ ਪੁਲਿਸ ਨੇ ਇਹ ਕਾਰਵਾਈ ਕੀਤੀ।
ਉਨ੍ਹਾਂ ਦੱਸਿਆ ਕਿ ਦੇਵ ਰਾਣਾ ਵਾਸੀ ਜ਼ੀਰਕਪੁਰ, ਭਗਵਾਨ ਵਾਸੀ ਪੰਚਕੂਲਾ, ਦੀਪਕ ਵਾਸੀ ਮੁਬਾਰਕਪੁਰ 'ਤੇ ਹੰਸ ਰਾਜ ਸ਼ਰਮਾ ਵਾਸੀ ਪਿੰਡ ਲੋਹਗੜ੍ਹ ਕਿਰਾਏ/ਲੀਜ਼ 'ਤੇ ਚਲਾ ਰਹੇ ਸਨ। ਹੋਟਲ ਦਾ ਮੈਨੇਜਰ ਇਜਾਜ਼ ਖਾਜਾ ਵਾਸੀ ਜੰਮੂ ਹੋਟਲ ਵਿਚ ਕੰਮ ਦੇਖਦਾ ਹੈ। ਉਨ੍ਹਾਂ ਦੱਸਿਆ ਕਿ ਜਿਹਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।