ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੈਡ ਕਾਰਪੇਟ 'ਤੇ ਕੀਤਾ ਨਿੱਘਾ ਸਵਾਗਤ
ਨਵੀਂ ਦਿੱਲੀ : ਤੀਜੀ 'ਟੂ ਪਲੱਸ ਟੂ' ਗੱਲਬਾਤ ਲਈ ਭਾਰਤ ਪਹੁੰਚੇ ਅਮਰੀਕਾ ਦੇ ਰੱਖਿਆ ਸਕੱਤਰ ਮਾਰਕ ਐਸਪਰ ਦਾ ਸਾਉਥ ਬਲਾਕ ਪਹੁੰਚਣ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੁਆਰਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਤਿੰਨਾਂ ਸੈਨਾਵਾਂ ਦੀ ਤਰਫੋਂ ਗਾਰਡ ਆਫ਼ ਆਨਰ ਦੇਣ ਦੀ ਪ੍ਰਕਿਰਿਆ ਪੂਰੀ ਕੀਤੀ ਗਈ। ਇਸ ਤੋਂ ਬਾਅਦ ਅਮਰੀਕਾ ਦੇ ਸੁੱਰਖਿਆ ਸੱਕਤਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵਿਚਕਾਰ ਦੁਵੱਲੀ ਬੈਠਕ ਸ਼ੁਰੂ ਹੋਈ।
ਸੰਯੁਕਤ ਰਾਜ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਅਤੇ ਸੁੱਰਖਿਆ ਸੱਕਤਰ ਮਾਰਕ ਐਸਪਰ ਸੋਮਵਾਰ ਨੂੰ ਤੀਜੀ 'ਟੂ ਪਲੱਸ ਟੂ' ਗੱਲਬਾਤ ਲਈ ਨਵੀਂ ਦਿੱਲੀ ਪਹੁੰਚੇ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਅਤੇ ਰੱਖਿਆ ਮੰਤਰੀ ਮਾਰਕ ਐਸਪਰ ਮੰਗਲਵਾਰ ਸਵੇਰੇ 10 ਵਜੇ ਆਪਣੇ ਸਬੰਧਤ ਪ੍ਰਤੀਨਧੀਆਂ ਨਾਲ ਦਿੱਲੀ ਦੇ ਹੈਦਰਾਬਾਦ ਹਾਉਸ ਵਿਖੇ ‘ਟੂ ਪਲੱਸ ਟੂ’ ਗੱਲਬਾਤ ਕਰਨਗੇ। ਇਸ ਗੱਲਬਾਤ ਵਿੱਚ, ਭਾਰਤ ਦੀ ਤਰਫ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਆਪਣੇ-ਆਪਣੇ ਮੰਤਰਾਲਿਆਂ ਨਾਲ ਜੁੜੇ ਵਫ਼ਦ ਦੀ ਅਗਵਾਈ ਕਰਨਗੇ। ਇਸ ਤੋਂ ਬਾਅਦ ਦੋਵੇਂ ਅਮਰੀਕੀ ਨੇਤਾ ਦੁਪਹਿਰ ਇਕ ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਮਿਲਣਗੇ।
ਅਮਰੀਕਾ ਦੇ ਸੁੱਰਖਿਆ ਸੱਕਤਰ ਮਾਰਕ ਐਸਪਰ ਦਾ ਸਵਾਗਤ ਕਰਨ ਲਈ ਸਾਉਥ ਬਲਾਕ ਵਿਚ ਪਹਿਲਾਂ ਹੀ ਸ਼ਾਨਦਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ. ਸੜਕ ਤੋਂ ਰੱਖਿਆ ਮੰਤਰਾਲੇ ਦੀ ਇਮਾਰਤ ਤੱਕ ਰੈਡ ਕਾਰਪੇਟ ਰੱਖਣ ਦੇ ਨਾਲ, ਤਿੰਨਾਂ ਸੈਨਾਵਾਂ ਦੇ ਜਵਾਨ ਸਵੇਰੇ ਤੋਂ ਗਾਰਡ ਆਫ਼ ਆਨਰ ਦੇਣ ਲਈ ਤਿਆਰ ਸਨ। ਕੋਵਿਡ -19 ਦੇ ਮੱਦੇਨਜ਼ਰ, ਭਾਰਤੀ ਫੌਜ ਦੇ ਜਵਾਨਾਂ ਨੇ ਕਾਲਾ, ਏਅਰ ਫੋਰਸ ਦੇ ਕਰਮਚਾਰੀਆਂ ਦੇ ਨੀਲੇ ਅਤੇ ਨੇਵੀ ਫੌਜੀਆਂ ਦੇ ਚਿੱਟੇ ਮਾਸਕ ਪਹਿਣੇ ਸਨ। ਤਿੰਨਾਂ ਸੈਨਾਵਾਂ ਦੇ ਜਵਾਨਾਂ ਨੇ ਯੂਐਸ ਦੇ ਸੁੱਰਖਿਆ ਸੱਕਤਰ ਦੇ ਆਉਣ ਤੋਂ ਪਹਿਲਾਂ ਗਾਰਡ ਆਫ਼ ਆਨਰ ਦੇਣ ਦੀ ਰਿਹਰਸਲ ਵੀ ਕੀਤੀ ਸੀ।ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਨੇ ਮੌਜੂਦ ਮੀਡੀਆ ਕਰਮਚਾਰੀਆਂ ਨੂੰ ਕਿਹਾ ਕਿ ਉਮੀਦ ਹੈ ਕਿ ਤੁਸੀਂ ਲੋਕ ਸੈਨੀਟਾਈਜ਼ਡ ਹੋਵੇਗੇ।