Friday, November 22, 2024
 

ਰਾਸ਼ਟਰੀ

ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਕੋਰੋਨਾ ਪਾਜ਼ੀਟਿਵ

October 26, 2020 12:59 PM

ਮੁੰਬਈ : ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ(Ajit Pawar) ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਅਜੀਤ ਪਵਾਰ ਨੂੰ ਮੁੰਬਈ ਦੇਬਰੇਚ ਕੈਂਡੀ (Debrech Candy) ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਹਨਾਂ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਮੈਨੂੰ ਕੋਈ ਤਕਲੀਫ਼ ਨਹੀਂ ਹੈ। ਟਵਿੱਟਰ 'ਤੇ ਮਰਾਠੀ ਭਾਸ਼ਾ ਦੇ ਵਿਚ ਪਵਾਰ ਨੇ ਲਿਖਿਆ ਹੈ ਕਿ "ਮੇਰੀ ਕੋਰੋਨਾ ਟੈਸਟ ਰਿਪੋਰਟ ਸਕਾਰਾਤਮਕ ਹੈ, ਮੇਰੀ ਸਿਹਤ ਠੀਕ ਹੈ।"ਸਾਵਧਾਨੀ ਵਜੋਂ ਡਾਕਟਰ ਦੀ ਸਲਾਹ 'ਤੇ ਬਰੇਚ ਕੈਂਡੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮੈਂ ਰਾਜ ਦੇ ਨਾਗਰਿਕਾਂ, ਰਾਸ਼ਟਰਵਾਦੀ ਕਾਂਗਰਸ ਪਾਰਟੀ ਸਮੇਤ ਰਾਜ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ, ਅਹੁਦੇਦਾਰਾਂ, ਕਾਰਕੁਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ।

 

Have something to say? Post your comment

 
 
 
 
 
Subscribe