ਸਾਲ 2018-19 ਵਿਚ ਸੁਸਾਇਟੀ ਦੇ ਯਤਨਾਂ ਨਾਲ 280 ਏਕੜ ਜ਼ਮੀਨ ਚ ਨਹੀਂ ਲਗਾਈ ਪਰਾਲੀ ਨੂੰ ਅੱਗ
ਐਸ ਏ ਐਸ ਨਗਰ: ਪਰਾਲੀ ਸਾੜਨ ਦੇ ਰੁਝਾਨ ਨੂੰ ਘਟਾਉਣ ਲਈ, ਪਿੰਡ ਗੜਾਂਗਾਂ ਵਿਖੇ ਸਥਿਤ ਪੀ.ਏ.ਸੀ.ਐਸ ( ਪੰਜਾਬ ਐਗਰੀਕਲਚਰ ਐਂਡ ਕਰੈਡਿਟ ਸੁਸਾਇਟੀ) ਸੁਸਾਇਟੀ, ਪਰਾਲੀ ਦੇ ਪ੍ਰਬੰਧਨ ਲਈ ਨਾ ਮਾਤਰ ਕਿਰਾਏ ਤੇ ਕਿਸਾਨਾਂ ਨੂੰ ਮਸ਼ੀਨਰੀ ਮੁਹੱਈਆ ਕਰਵਾ ਕੇ ਸਹਾਇਤਾ ਕਰ ਰਹੀ ਹੈ। ਸੁਸਾਇਟੀ ਦੇ ਯਤਨਾਂ ਸਦਕਾ 2018-19 ਸਾਲ ਵਿਚ ਤਕਰੀਬਨ 280 ਏਕੜ ਜ਼ਮੀਨ ਵਿੱਚ ਪਰਾਲੀ ਅਤੇ ਉਸ ਦੀ ਰਹਿੰਦ ਖੂਹੰਦ ਨੂੰ ਅੱਗ ਨਹੀਂ ਲਗਾਈ ਗਈ।
ਜਦੋਂ ਸਰਕਾਰ ਨੇ ਪਹਿਲੀ ਵਾਰ ਫਸਲਾਂ ਦੀ ਰਹਿੰਦ ਖੂੰਹਦ ਦੇ ਪ੍ਰਬੰਧਨ (ਸੀ.ਆਰ.ਐੱਮ) ਦੀ ਯੋਜਨਾ ਦਾ ਐਲਾਨ ਕੀਤਾ ਸੀ, ਉਦੋਂ ਪਿੰਡ ਗੜਾਂਗਾਂ ਦੀ ਪੀ ਏ ਸੀ ਐਸ ਦੇ ਮੈਂਬਰਾਂ ਵਿਚ ਜ਼ਿਆਦਾ ਉਤਸ਼ਾਹ ਨਹੀਂ ਸੀ ਕਿਉਂਕਿ ਇਹ ਲੱਗਦਾ ਸੀ ਕਿ ਇਹ ਇਕ ਸਰਕਾਰੀ ਸਬਸਿਡੀ ਸਕੀਮ ਹੈ । ਇਸ ਤੋਂ ਇਲਾਵਾ, ਫਸਲਾਂ ਦੀ ਰਹਿੰਦ -ਖੂੰਹਦ ਨੂੰ ਸਾੜਨ ਦੇ ਤਰੀਕੇ ਨੂੰ ਬਦਲਣਾ ਮੁਸ਼ਕਲ ਸੀ। ਕਿਉਂਕਿ ਇਹ ਲੱਗਦਾ ਸੀ ਕਿ ਫਸਲ ਦੀ ਕਟਾਈ ਤੋਂ ਬਾਅਦ ਸਾੜਣ ਦੀ ਬਜਾਏ ਮਸ਼ੀਨਰੀ ਦੀ ਵਰਤੋਂ ਦਾ ਮਤਲਬ ਸਮੇਂ ਦੇ ਨਾਲ-ਨਾਲ ਮਜ਼ਦੂਰੀ ਵਿੱਚ ਵਾਧਾ ਕਰਨਾ ਹੈ।
ਏ ਆਰ ਸੀ ਐਸ ਅਤੇ ਫੀਲਡ ਇੰਸਪੈਕਟਰ ਦੀ ਸਲਾਹ ਅਤੇ ਹੱਲਾਸ਼ੇਰੀ ਤੇ ਸੁਸਾਇਟੀ ਨੇ ਘੱਟ ਇਛਕ ਮਨ ਨਾਲ ਸਰਕਾਰ ਤੋਂ 80% ਸਬਸਿਡੀ ਤੇ ਮਲਚਰ, ਰੋਟਾਵੇਟਰ ਵਰਗੇ ਕੁਝ ਸੀਆਰਐਮ ਉਪਕਰਣ ਖਰੀਦੇ।ਸੁਸਾਇਟੀ ਵਿੱਚ ਦੇਰ ਨਾਲ ਮਸ਼ੀਨਰੀ ਖਰੀਦਣ ਦੇ ਕਾਰਨ, ਉਸ ਸਮੇਂ ਬਹੁਤੀ ਤਰੱਕੀ ਨਹੀਂ ਹੋ ਸਕੀ।ਪਰ ਉਸ ਸਾਲ ਸੁਸਾਇਟੀ ਦੇ ਕਮੇਟੀ ਮੈਂਬਰਾਂ ਅਤੇ ਕੁਝ ਅਗਾਂਹਵਧੂ ਕਿਸਾਨਾਂ ਦੀ ਸਹਾਇਤਾ ਨਾਲ ਜ਼ਮੀਨੀ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਤੋਂ ਇਲਾਵਾ ਛੋਟੇ ਕਿਸਾਨਾਂ ਨਾਲ ਵਿਚਾਰ ਵਟਾਂਦਰੇ ਕੀਤੇ ਗਏ ਸਨ ਅਤੇ ਉਹਨਾਂ ਨੂੰ ਯਕੀਨ ਦਿਵਾਇਆ ਗਿਆ ਸੀ ਕਿ ਘੱਟੋ ਘੱਟ ਇਕ ਵਾਰ ਜ਼ਰੂਰਤ ਲਈ ਮਸ਼ੀਨਰੀ ਦਾ ਉਪਯੋਗ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਵਾਤਾਵਰਣ ਲਈ ਬਿਹਤਰ ਹਵੇਗਾ।
ਸਾਲ 2018-19 ਨੇ ਲਾਭਦਾਇਕ ਨਤੀਜੇ ਪ੍ਰਾਪਤ ਹੋਏ ਸੁਸਾਇਟੀ ਦੇ 118 ਮੈਂਬਰਾਂ ਨੇ ਵੱਖੑਵੱਖ ਮਸ਼ੀਨਰੀ ਦੀ ਵਰਤੋਂ ਕੀਤੀ ।ਇਸ ਨਾਲ ਨਾ ਸਿਰਫ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਚ ਸਹਾਇਤਾ ਮਿਲੀ ਬਲਕਿ ਸੁਸਾਇਟੀ ਲਈ ਚੰਗੀ ਆਮਦਨ ਵੀ ਹੋਈ। ਇਸ ਪ੍ਰਤੀਕ੍ਰਿਆ ਤੋਂ ਉਤਸ਼ਾਹਿਤ ਹੋ ਕੇ, ਸੁਸਾਇਟੀ ਨੇ ਕੁਝ ਹੋਰ ਮਸ਼ੀਨਰੀ ਖਰੀਦਣ ਦਾ ਫੈਸਲਾ ਕੀਤਾ ਜਿਸ ਵਿੱਚ ਟਰੈਕਟਰ ਅਤੇ ਸੁਪਰ ਸੀਡਰ ਸ਼ਾਮਲ ਸਨ ਜੋ ਕਿ ਬਹੁਤ ਘੱਟ ਸਬਸਿਡੀ ਤੇ ਉਪਲਬਧ ਸਨ।
ਮੌਜੂਦਾ ਮੌਸਮ ਦੇ ਸ਼ੁਰੂਆਤੀ ਦਿਨਾਂ ਵਿੱਚ ਲਗਭਗ 35 ਮੈਂਬਰ ਪਹਿਲਾਂ ਹੀ 18 ਛੋਟੇ ਜਾਂ ਸੀਮਾਂਤ ਕਿਸਮਾਂ ਸਮੇਤ ਮਸ਼ੀਨਰੀ ਦੀ ਵਰਤੋਂ ਕਰ ਚੁੱਕੇ ਹਨ ਜੋ ਕਿ ਕਿਸੇ ਕਿਰਾਏ ਦੇ ਖਰਚੇ ਤੋਂ ਬਿਨਾਂ ਇਹ ਉਪਕਰਣਾਂ ਦੀ ਵਰਤੋਂ ਕਰ ਰਹੇ ਹਨ। ਗੜਾਂਗਾਂ ਪੀਏਸੀਐਸ ਜਿਲ੍ਹਾ ਐਸ.ਏ.ਐਸ ਨਗਰ ਦੇ ਪਿੰਡ ਸਿੱਲ ਅਤੇ ਜਿਲਾ ਫਤਹਿਗੜ੍ਹ ਸਾਹਿਬ ਦੇ ਪਿੰਡ ਕਾਜਲ ਮਾਜਰਾ ਸਮੇਤ ਤਿੰਨ ਪਿੰਡਾਂ ਦੇ ਕਿਸਾਨਾਂ ਦੀ ਸਹਾਇਤ ਲਈ ਤਿਆਰ ਹੈ ।ਜਿਸ ਵਿੱਚ ਜੌਨਡੀਅਰ ਟਰੈਕਟਰ, 4 ਰੋਟਾਵੇਟਰਸ, ਮਲਚਰ, ਸੁਪਰ ਸੀਡਰ, ਐਮ ਬੀ ਪਲੋ, ਹੈਪੀ ਸੀਡਰ ਸਮੇਤ ਹੋਰ ਖੇਤੀ ਸੰਦ ਹਨ।
ਸੁਸਾਇਟੀ ਦਾ ਕਰਮਚਾਰੀ ਮਨਪ੍ਰੀਤ ਸਿੰਘ ਜੋ ਕੇ ਹੱਲਾਸ਼ੇਰੀ ਦਾ ਪਾਤਰ ਹੈ ਜਿਸ ਨੇ ਇਸ ਮੁਹਿੰਮ ਦੇ ਪਹੀਏ ਨੂੰ ਚਲਾਉਣ ਵਿੱਚ ਅਤੇ ਸੁਸਾਇਟੀ ਦੇ ਵਿੱਚ ਬਦਲਾਓ ਲਿਆਉਣ ਵਿੱਚ ਅਹਿਮ ਭੂਮਿਕਾ ਨਭਾਈ ਹੈ।