ਸੈਕਟਰ 22 ਦੇ ਗੁਰਦੁਆਰੇ ਮੱਥਾ ਟੇਕਕੇ ਜਾਣ ਲੱਗਾ ਸੀ ਘਰ
ਚੰਡੀਗੜ : ਰਾਜਧਾਨੀ ਚੰਡੀਗੜ੍ਹ ਦੇ ਸੈਕਟਰ 22 ਗੁਰਦੁਆਰੇ ਤੋਂ ਮੱਥਾ ਟੇਕਕੇ ਬਾਹਰ ਖੜ੍ਹੇ ਫੂਡ ਸਪਲਾਈ ਵਿਭਾਗ ਪੰਜਾਬ ਦੇ ਇੱਕ ਕਰਮਚਾਰੀ ਨੂੰ ਅਣਪਛਾਤੇ ਵਿਅਕਤੀ ਗੋਲੀ ਮਾਰ ਕੇ ਫਰਾਰ ਹੋ ਗਏ। ਜਿਸ ਨੂੰ ਇਲਾਜ ਦੇ ਲਈ ਸੈਕਟਰ 16 ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਜਿੱਥੇ ਡਾਕਟਰਾਂ ਦੀ ਟੀਮ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ। ਗੋਲੀ ਮਾਰਨ ਵਾਲਾ ਕੋਣ ਸੀ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਸੈਕਟਰ 22 ਦਾ ਰਹਿਣ ਵਾਲਾ ਅਮਰੀਕ ਸਿੰਘ ਪੰਜਾਬ ਫੂਡ ਸਪਲਾਈ ਵਿਭਾਗ ਦਾ ਕਰਮਚਾਰੀ ਹੈ। ਉਹ ਰੋਜ਼ ਦੀ ਤਰ੍ਹਾਂ ਐਂਤਵਾਰ ਤੜਕੇ ਸੈਕਟਰ 22 ਦੇ ਗੁਰਦੁਆਰੇ ਤੋਂ ਮੱਥਾ ਟੇਕਕੇ ਬਾਹਰ ਨੂੰ ਆ ਰਿਹਾ ਸੀ। ਜਦੋਂ ਉਹ ਮੱਥਾ ਟੇਕਕ ਘਰ ਨੂੰ ਜਾਣ ਦਾ ਯਤਨ ਕਰਨ ਲੱਗਾ ਤਾਂ ਅਣਪਛਾਤੇ ਹਮਲਾਵਰ ਨੇ ਉਸ ਨੂੰ ਗੋਲੀ ਮਾਰ ਦਿੱਤੀ 'ਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ। ਸਥਾਨਕ ਲੋਕਾਂ ਤੋਂ ਸੂਚਨਾ ਮਿਲਦੇ ਹੀ ਪੁਲਿਸ ਨੇ ਉਸ ਨੂੰ ਸੈਕਟਰ 16 ਹਸਪਤਾਲ ਦਾਖਿਲ ਕਰਵਾਇਆ ਜਿੱਥੇ ਉਸਦੀ ਹਾਲਤ ਖਤਰੇ ਤੋਂ ਬਾਹਰ ਹੈ।
ਸੈਕਟਰ 22 ਚੌਂਕੀ ਪੁਲਿਸ ਨੇ ਮੌਕੇ ਤੋਂ ਗੋਲੀ ਦਾ ਇੱਕ ਖੋਲ ਵੀ ਬਰਾਮਦ ਕੀਤਾ ਹੈ। ਪੁਲਿਸ ਅਮਰੀਕ ਸਿੰਘ ਤੋਂ ਕਿਸੇ ਰੰਜ਼ਿਸ਼ ਜਾਂ ਦੁਸ਼ਮਣੀ ਦੇ ਬਾਰੇ ਵਿੱਚ ਪੁੱਛਗਿੱਛ ਕਰ ਰਹੀ ਹੈ। ਇਹ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਤਿਉਹਾਰਾਂ ਦੇ ਸੀਜਨ ਵਿੱਚ ਫੂਡ ਸਪਲਾਈ ਵਿਭਾਗ ਪੰਜਾਬ ਇਨ੍ਹੀ ਦਿਨੀ ਨਕਲੀ ਸਮਾਨ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰ ਰਿਹਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਸ ਕਾਰਵਾਈ 'ਚ ਸੈਂਪਲ ਫੇਲ ਹੋਣ 'ਤੇ ਰੰਜਿਸ਼ ਕਰਕੇ ਇਹ ਹਮਲਾ ਹੋਇਆ ਹੈ।