ਚੰਡੀਗੜ੍ਹ : ਸੂਬੇ ਦੇ ਸਿਹਤ ਵਿਭਾਗ ਦੇ ਬੁਲੇਟਿਨ ਅਨੁਸਾਰ ਸ਼ੁੱਕਰਵਾਰ ਨੂੰ ਕੋਰੋਨਾ ਕਾਰਨ 481 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਦਕਿ 23 ਮਰੀਜ਼ ਕੋਰੋਨਾ ਅੱਗੇ ਜਿੰਦਗੀ ਦੀ ਜੰਗ ਹਾਰ ਗਏ ਹਨ। ਇਸਦੇ ਇਲਾਵਾ 580 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਵੀ ਪਰਤ ਗਏ ਹਨ। ਕੋਰੋਨਾ ਮੁਕਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 1 ਲੱਖ 21 ਹਜ਼ਾਰ 735 ਹੋ ਗਈ ਹੈ ਜਦਕਿ 1 ਲੱਖ 30 ਹਜ਼ਾਰ 157 ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਮਰਨ ਵਾਲਿਆਂ 'ਚ ਅੰਮ੍ਰਿਤਸਰ 3, ਬਠਿੰਡਾ 3, ਲੁਧਿਆਣਾ 3, ਹੁਸ਼ਿਆਰਪੁਰ 3, ਪਟਿਆਲਾ 2, ਰੋਪੜ 2, ਤਰਨਤਾਰਨ 2, ਫਾਜ਼ਿਲਕਾ 1, ਗੁਰਦਾਸਪੁਰ 1, ਮਾਨਸਾ 1, ਮੁਕਤਸਰ 1, ਸੰਗਰੂਰ ਤੋਂ 1 ਸ਼ਾਮਿਲ ਹਨ।
ਇਹ ਵੀ ਪੜ੍ਹੋ : ਕਪਿਲ ਦੇਵ ਨੂੰ ਪਿਆ ਦਿਲ ਦਾ ਦੌਰਾ, ਹਸਪਤਾਲ 'ਚ ਦਾਖ਼ਲ
ਸੂਬੇ ਦੇ ਸਿਹਤ ਵਿਭਾਗ ਅਨੁਸਾਰ ਹੁਣ ਤੱਕ 24 ਲੱਖ 33 ਹਜ਼ਾਰ 133 (2433133) ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ। 4327 ਕੇਸ ਐਕਟਿਵ ਹਨ ਜਿਹੜੇ ਕਿ ਸੂਬੇ ਦੇ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। 110 ਮਰੀਜ਼ ਆਕਸੀਜਨ ਸਹਾਰੇ ਹਨ 'ਤੇ 27 ਵੈਂਟੀਲੇਟਰ 'ਤੇ ਹਨ। ਸਿਹਤ ਵਿਭਾਗ ਦੇ ਬੁਲੇਟਿਨ ਅਨੁਸਾਰ ਅੱਜ ਪੰਜਾਬ 'ਚੋਂ ਆਕਸੀਜਨ ਸਪੋਰਟ 'ਤੇ ਮਰੀਜ਼ਾਂ ਦੀ ਗਿਣਤੀ 7 ਦਰਜ ਹੋਈ ਹੈ। ਆਈਸੀਯੂ ਭੇਜੇ ਗਏ ਮਰੀਜ਼ਾਂ ਦੀ ਗਿਣਤੀ ਸਿਰਫ ਅੰਮ੍ਰਿਤਸਰ ਤੋਂ 5 ਦਰਜ ਹੋਈ ਹੈ। ਇਸਦੇ ਇਲਾਵਾ ਲੁਧਿਆਣਾ 'ਤੇ ਫਤਿਹਗੜ੍ਹ ਸਾਹਿਬ ਤੋਂ 1-1 ਮਰੀਜ਼ ਵੈਂਟੀਲੇਟਰ 'ਤੇ ਪਾਏ ਗਏ ਹਨ। ਪੂਰੇ ਪੰਜਾਬ ਵਿੱਚੋਂ ਅੱਜ 23 ਹਜ਼ਾਰ 447 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ।