ਨਵੀਂ ਦਿੱਲੀ : ਸਰਕਾਰ ਨੇ ਟਵਿੱਟਰ ਦੇ ਸੀਈਓ ਜੈਕ ਡੋਰਸੀ ਨੂੰ ਸਖਤ ਪੱਤਰ ਲਿਖਿਆ ਹੈ, ਜਿਸ ਵਿਚ ਭਾਰਤੀ ਨਕਸ਼ੇ ਦੀ ਗਲਤ ਜਾਣਕਾਰੀ ਦੇਣ 'ਤੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਗਈ ਹੈ। ਟਵਿੱਟਰ ਦੇ ਇਕ ਬੁਲਾਰੇ ਨੇ ਪੱਤਰ ‘ਤੇ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਕਿਹਾ ਕਿ ਕੰਪਨੀ ਸਰਕਾਰ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹੈ। ਅਸੀਂ ਵਿਸ਼ੇ ਦੀ ਸੰਵੇਦਨਸ਼ੀਲਤਾ ਦਾ ਸਨਮਾਨ ਕਰਦੇ ਹਾਂ ਅਤੇ ਸਰਕਾਰ ਵੱਲੋਂ ਭੇਜੇ ਗਏ ਪੱਤਰ ਨੂੰ ਤਰਜੀਹ ਦਿੰਦੇ ਹਾਂ।
ਇਹ ਵੀ ਪੜ੍ਹੋ : ਅੱਧੀ ਸਦੀ ਮਗਰੋਂ ਹਰਿਆਣਾ ਨੇ ਆਪਣੇ ਕਾਨੂੰਨਾਂ 'ਚੋਂ ਪੰਜਾਬ ਹਟਾਉਣ ਦੀ ਮੁਹਿੰਮ ਅਰੰਭੀ
ਭਾਰਤ ਸਰਕਾਰ ਨੇ ਸਖ਼ਤ ਚੇਤਾਵਨੀ ਦਿੱਤੀ ਹੈ। ਸਰਕਾਰ ਨੇ ਕਿਹਾ ਹੈ ਕਿ ਦੇਸ਼ ਦੀ ਪ੍ਰਭੂਸੱਤਾ ਤੇ ਅਖੰਡਤਾ ਦਾ ਅਪਮਾਨ ਕਰਨ ਦੀ ਟਵਿੱਟਰ ਦੀ ਹਰ ਕੋਸ਼ਿਸ਼ ਅਸਵੀਕਾਰ ਹੈ। ਅਜਿਹੀ ਕੋਈ ਵੀ ਕੋਸ਼ਿਸ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਟਵਿੱਟਰ ਨੇ ਲੇਹ ਦੀ ਭੂਗੋਲਿਕ ਸਥਿਤੀ ਬਣਾਉਂਦੇ ਹੋਏ ਉਸ ਨੂੰ ਚੀਨ ਦਾ ਹਿੱਸਾ ਦੱਸ ਦਿੱਤਾ ਸੀ।
ਇਹ ਵੀ ਪੜ੍ਹੋ : ਬਾਬਾ ਵੇ ਕਲਾ ਮਰੋੜ ਦੇ ਗਾਇਕ ਕੇ ਦੀਪ ਨਹੀਂ ਰਹੇ
ਆਈਟੀ ਮੰਤਰਾਲੇ ਦੇ ਸਕੱਤਰ ਅਜੇ ਸਾਹਨੀ ਨੇ ਟਵਿੱਟਰ ਦੇ ਸੀਈਓ ਜੈਕ ਡੋਰਸੀ ਨੂੰ ਕੜੇ ਸ਼ਬਦਾਂ 'ਚ ਇਕ ਚਿੱਠੀ ਲਿਖੀ ਹੈ। ਸਾਹਨੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਕਈ ਵੀ ਕੋਸ਼ਿਸ਼ ਨਾ ਸਿਰਫ਼ ਟਵਿੱਟਰ ਦੀ ਵੱਕਾਰ ਨੂੰ ਘੱਟ ਕਰਦਾ ਹੈ ਬਲਕਿ ਮਾਧਿਅਮ ਹੋਣ ਦੇ ਨਾਤੇ ਟਵਿੱਟਰ ਦੀ ਨਿਰਪੱਖਤਾ ਨੂੰ ਵੀ ਸ਼ੱਕੀ ਬਣਾਉਂਦਾ ਹੈ। ਸਾਹਨੀ ਨੇ ਆਪਣੀ ਚਿੱਠੀ 'ਚ ਟਵਿੱਟਰ ਨੂੰ ਯਾਦ ਕਰਵਾਇਆ ਹੈ ਕਿ ਲੇਹ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦਾ ਅਟੁੱਟ ਹਿਸਾ ਹੈ। ਚਿੱਠੀ 'ਚ ਕਿਹਾ ਗਿਆ ਹੈ ਕਿ ਲੱਦਾਖ ਤੇ ਜੰਮੂ-ਕਸ਼ਮੀਰ ਦੋਵੇਂ ਭਾਰਤ ਦੇ ਵੱਖਰਾ ਤੇ ਅਟੁੱਟ ਅੰਗ ਹਨ ਤੇ ਭਾਰਤ ਦੇ ਸੰਵਿਧਾਨ ਨਾਲ ਪ੍ਰਬੰਧਿਤ ਹੈ।