Friday, November 22, 2024
 

ਰਾਸ਼ਟਰੀ

ਭਾਰਤ ਨੇ ਇਕ ਹੋਰ ਮਿਜ਼ਾਈਲ ਦਾ ਕੀਤਾ ਸਫ਼ਲ ਪ੍ਰੀਖਣ

October 22, 2020 01:10 PM

ਜੋਧਪੁਰ :ਪੂਰਬੀ ਲੱਦਾਖ 'ਚ ਚੀਨ ਨਾਲ ਤਣਾਅ ਦਰਮਿਆਨ ਭਾਰਤ ਨੇ ਵੀਰਵਾਰ ਨੂੰ ਇਕ ਹੋਰ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ ਹੈ। ਡਿਫੈਂਸ ਰਿਸਰਚ ਐਂਡ ਡਿਜ਼ਾਈਨ ਆਰਗਨਾਈਜੇਸ਼ਨ (ਡੀ.ਆਰ.ਡੀ.ਓ.) ਵਲੋਂ ਬਣਾਈ ਗਈ ਐਂਟੀ-ਟੈਂਕ ਗਾਈਡੈੱਡ ਮਿਜ਼ਾਈਲ 'ਨਾਗ' ਦਾ ਸਫ਼ਲ ਪ੍ਰੀਖਣ ਰਾਜਸਥਾਨ ਦੇ ਪੋਖਰਨ 'ਚ ਕੀਤਾ ਗਿਆ। ਮਿਜ਼ਾਈਲ ਨੂੰ ਸਵੇਰੇ 6.45 ਵਜੇ ਪੋਖਰਨ ਫੀਲਡ ਫਾਈਰਿੰਗ ਰੇਂਜ ਤੋਂ ਦਾਗ਼ਿਆ ਗਿਆ। ਮਿਜ਼ਾਈਲ ਨੂੰ ਇਕ ਵਾਰਹੈੱਡ ਨਾਲ ਟੈਸਟ ਕੀਤਾ ਗਿਆ ਅਤੇ ਵੀਰਵਾਰ ਨੂੰ ਇਸ ਦਾ ਫਾਈਨਲ ਟ੍ਰਾਇਲ ਸੀ। ਇਸ ਤੋਂ ਬਾਅਦ ਹੁਣ ਮਿਜ਼ਾਈਲ ਪੂਰੀ ਤਰ੍ਹਾਂ ਨਾਲ ਫੌਜ 'ਚ ਸ਼ਾਮਲ ਹੋਣ ਲਈ ਤਿਆਰ ਹੈ। ਪਿਛਲੇ ਡੇਢ ਮਹੀਨਿਆਂ 'ਚ ਡੀ.ਆਰ.ਡੀ.ਓ. ਨੇ ਘੱਟੋ-ਘੱਟ 12 ਮਿਜ਼ਾਈਲ ਪ੍ਰੀਖਣ ਜਾਂ ਸਿਸਟਮ ਪ੍ਰੀਖਣ ਕੀਤਾ ਹੈ, ਜੋ ਮਿਜ਼ਾਈਲਾਂ ਦੀ ਮਦਦ ਨਾਲ ਲੜਾਕੂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ।

ਦੱਸਣਯੋਗ ਹੈ ਕਿ ਪਿਛਲੇ ਕਾਫ਼ੀ ਸਮੇਂ ਤੋਂ ਡੀ.ਆਰ.ਡੀ.ਓ. ਪਾਵਰਫੁੱਲ ਮਿਜ਼ਾਈਲਾਂ ਦਾ ਪ੍ਰੀਖਣ ਕਰ ਰਿਹਾ ਹੈ। ਡੀ.ਆਰ.ਡੀ.ਓ. ਮੁਖੀ ਨੇ ਕਿਹਾ ਕਿ ਫੌਜ ਲਈ ਸਵਦੇਸ਼ੀ ਮਿਜ਼ਾਈਲਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਇਸ ਖੇਤਰ 'ਚ ਭਾਰਤ ਨੂੰ ਆਤਮਨਿਰਭਰ ਬਣਾਇਆ ਜਾ ਸਕੇ। ਦੱਸਣਯੋਗ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਰੱਖਿਆ ਖੋਜ ਅਤੇ ਵਿਕਾਸ 'ਚ ਸਟਾਰਟ-ਅਪ ਅਤੇ ਮਾਈਕ੍ਰੋ, ਛੋਟੇ ਅਤੇ ਦਰਮਿਆਨੇ ਉਦਯੋਗਾਂ ਸਮੇਤ ਭਾਰਤੀ ਉਦਯੋਗ ਦੀ ਭਾਗੀਦਾਰੀ ਨੂੰ ਉਤਸ਼ਾਹਤ ਕਰਨ ਲਈ ਡੀ.ਆਰ.ਡੀ.ਓ. ਪ੍ਰੋਕਿਓਰਮੈਂਟ ਮੈਨੂਅਲ 2020 ਦਾ ਇਕ ਨਵਾਂ ਵਰਜਨ ਜਾਰੀ ਕੀਤਾ ਸੀ।
 

ਇਹ ਹੈ ਖਾਸੀਅਤ
1- ਮਿਜ਼ਾਈਲ ਨੂੰ ਦਾਗ਼ੇ ਜਾਣ ਤੋਂ ਬਾਅਦ ਰੋਕ ਪਾਉਣਾ ਅਸੰਭਵ
2- ਨਾਗ ਮਿਜ਼ਾਈਲ ਦਾ ਭਾਰ ਕਰੀਬ 42 ਕਿਲੋਗ੍ਰਾਮ ਹੈ।
3- ਨਾਗ ਮਿਜ਼ਾਈਲ 8 ਕਿਲੋਮੀਟਰ ਵਿਸਫੋਟਕ ਨਾਲ 4 ਤੋਂ 5 ਕਿਲੋਮੀਟਰ ਤੱਕ ਦੇ ਟੀਚੇ ਨੂੰ ਆਸਾਨੀ ਨਾਲ ਮਾਰ ਕਰ ਸਕਦੀ ਹੈ।
4- ਮਿਜ਼ਾਈਲ ਦੀ ਗਤੀ 230 ਮੀਟਰ ਪ੍ਰਤੀ ਸਕਿੰਟ ਹੈ।
5- ਲਾਂਚਿੰਗ ਦੇ ਤੁਰੰਤ ਬਾਅਦ ਧੂੰਆਂ ਨਹੀਂ ਨਿਕਲਦਾ ਅਤੇ ਇਸ ਕਾਰਨ ਦੁਸ਼ਮਣ ਨੂੰ ਭਣਕ ਨਹੀਂ ਲੱਗ ਪਾਉਂਦੀ।
6- ਨਾਗ ਮਿਜ਼ਾੀਲ ਨੂੰ 10 ਸਾਲ ਤੱਕ ਬਿਨਾਂ ਕਿਸੇ ਸਾਂਭ-ਸੰਭਾਲ ਦੇ ਵਰਤਿਆ ਜਾ ਸਕਦਾ ਹੈ।

 

Have something to say? Post your comment

 
 
 
 
 
Subscribe