ਟਾਂਡਾ ਉੜਮੁੜ : ਹਾਥਰਸ ਜਬਰ ਜਨਾਹ ਕਾਂਡ ਦੀ ਅੱਗ ਅਜੇ ਠੰਢੀ ਨਹੀਂ ਪੈ ਰਹੀ ਕਿ ਉੜਮੁੜ ਦੇ ਪਿੰਡ ਜਲਾਲਪੁਰ 'ਚ ਇਕ ਨੌਜਵਾਨ ਨੇ ਘਿਨਾਉਣੇ ਕਾਂਡ ਨੂੰ ਅੰਜਾਮ ਦਿੰਦੇ ਹੋਏ ਪਿੰਡ 'ਚ ਰਹਿੰਦੇ ਇਕ ਪਰਵਾਸੀ ਮਜ਼ਦੂਰ ਦੀ 6 ਸਾਲਾ ਬੱਚੀ ਨੂੰ ਵਰਗਲਾ ਕੇ ਆਪਣੀ ਹਵੇਲੀ ਲਿਜਾ ਹਵਸ ਦਾ ਸ਼ਿਕਾਰ ਬਣਾਉਣ ਤੋਂ ਬਾਅਦ ਜਿਊਂਦਿਆਂ ਸਾੜ ਦਿੱਤਾ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਪਰਵਾਸੀ ਮਜ਼ਦੂਰਾਂ ਤੇ ਪਿੰਡ ਵਾਸੀ ਗੁੱਸੇ 'ਚ ਭੜਕ ਗਏ ਤੇ ਮਾਹੌਲ ਤਣਾਅਪੂਰਨ ਬਣ ਗਿਆ।
ਇਹ ਵੀ ਪੜ੍ਹੋ : ਸੜਕ ਹਾਦਸੇ ‘ਚ ਕਾਰ ਸਵਾਰ ਪਿਓ-ਪੁੱਤਰ ਦੀ ਮੌਤ
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ DSP ਟਾਂਡਾ ਦਲਜੀਤ ਸਿੰਘ, SHO ਟਾਂਡਾ ਬਿਕਰਮ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪੁੱਜੇ ਤੇ ਹਵੇਲੀ ਦੇ ਮਾਲਕ ਸੁਰਜੀਤ ਸਿੰਘ ਤੇ ਉਸ ਦੇ ਪੋਤਰੇ ਸੌਰਵਪ੍ਰਰੀਤ ਸਿੰਘ ਨੂੰ ਸ਼ੱਕ ਦੇ ਆਧਾਰ 'ਤੇ ਹਿਰਾਸਤ 'ਚ ਲੈ ਲਿਆ DSP ਟਾਂਡਾ ਵੱਲੋਂ ਘਟਨਾ ਸਥਾਨ 'ਤੇ ਇਕੱਠੇ ਹੋਏ ਲੋਕਾਂ ਤੇ ਪਰਵਾਸੀ ਮਜ਼ਦੂਰਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਇਸ ਘਿਨਾਉਣੀ ਘਟਨਾ ਦੇ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਤੇ ਉਸ ਖ਼ਿਲਾਫ਼ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ SSP ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਘਟਨਾ ਦੇ ਮੁਲਜ਼ਮ ਸੌਰਵਪ੍ਰੀਤ ਸਿੰਘ ਖ਼ਿਲਾਫ਼ ਟਾਂਡਾ ਪੁਲਿਸ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂ
ਦੱਸ ਦਈਏ ਕਿ ਮ੍ਰਿਤਕ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੁਪਹਿਰ ਕਰੀਬ 2 ਵਜੇ ਉਹ ਕੰਮਕਾਜ ਲਈ ਖੇਤਾਂ 'ਚ ਚਲੇ ਗਏ ਜਦਕਿ 6 ਸਾਲਾ ਬੱਚੀ ਘਰ 'ਚ ਇਕੱਲੀ ਸੀ। ਇਸ ਦੌਰਾਨ ਮੁਲਜ਼ਮ ਸੌਰਵਪ੍ਰਰੀਤ ਸਿੰਘ ਕਰੀਬ 3 ਵਜੇ ਉਨ੍ਹਾਂ ਦੇ ਘਰ ਗਿਆ ਤੇ ਬੱਚੀ ਨੂੰ ਵਰਗਲਾ ਕੇ ਆਪਣੀ ਹਵੇਲੀ ਲੈ ਗਿਆ।
ਇਹ ਵੀ ਪੜ੍ਹੋ : ਵਿਧਾਨ ਸਭਾ 'ਚ ਪਾਸ ਬਿੱਲਾਂ 'ਤੇ ਸੁਖਬੀਰ ਦੀ ਚੁੱਪ 'ਤੇ ਜਾਖੜ ਵੱਲੋਂ ਸਵਾਲੀਆ ਨਿਸ਼ਾਨ
ਉਸ ਨੇ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਤੇ ਫਿਰ ਜਿਊਂਦਾ ਸਾੜ ਦਿੱਤਾ ਪਰਿਵਾਰਕ ਮੈਬਰਾਂ ਨੇ ਕਿਹਾ ਕਿ ਉਹ ਬੱਚੀ ਨੂੰ ਕਰੀਬ ਸਾਢੇ ਤਿੰਨ ਵਜੇ ਤੋਂ ਲਗਾਤਾਰ ਲੱਭ ਰਹੇ ਸਨ ਪਰ ਬੱਚੀ ਕਿਤੇ ਨਹੀਂ ਮਿਲੀ ਸ਼ਾਮ ਕਰੀਬ ਪੰਜ ਸਾਢੇ ਪੰਜ ਵਜੇ ਪਤਾ ਲੱਗਾ ਕਿ ਬੱਚੀ ਦੀ ਸੜੀੀ ਹੋਈ ਲਾਸ਼ ਆੜ੍ਹਤੀ ਸੁਰਜੀਤ ਸਿੰਘ ਦੀ ਹਵੇਲੀ 'ਚ ਪਈ ਹੈ ਘਟਨਾ ਦੀ ਸੂਚਨਾ ਮਿਲਣ 'ਤੇ ਪੂਰਾ ਪਿੰਡ ਤੇ ਪਰਵਾਸੀ ਮਜ਼ਦੂਰ ਉਕਤ ਹਵੇਲੀ 'ਚ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਇਸ ਘਟਨਾ ਦੀ ਜਾਣਕਾਰੀ ਟਾਂਡਾ ਪੁਲਿਸ ਨੂੰ ਦੇ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ਖ਼ਿਲਾਫ਼ ਸ਼ਿਖਰ ਧਵਨ ਨੇ ਸੈਂਕੜਾ ਲਾ ਕੇ ਲਗਾਈ ਰਿਕਾਰਡਾਂ ਦੀ ਝੜੀ
ਜਦੋਂ ਇਸ ਸਬੰਧੀ SHO ਟਾਂਡਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਜਲਾਲਪੁਰ ਵਿਖੇ ਇਕ 6 ਸਾਲਾ ਬੱਚੀ ਨੂੰ ਜਿਊਂਦਿਆਂ ਸਾੜ ਦਿੱਤਾ ਗਿਆ ਹੈ
ਇਹ ਵੀ ਪੜ੍ਹੋ : ਕੈਬਿਨੇਟ ਵਲੋਂ ਸਰਕਾਰੀ ਮੁਲਾਜ਼ਮ ਨੂੰ ਬੋਨਸ ਦੇਣ ਦੀ ਮਨਜ਼ੂਰੀ
ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜ ਬੱਚੀ ਦੀ ਲਾਸ਼ ਕਬਜ਼ੇ 'ਚ ਲੈ ਲਈ ਗਈ ਹੈ ਤੇ ਹਵੇਲੀ ਦੇ ਮਾਲਕ ਸੁਰਜੀਤ ਸਿੰਘ ਤੇ ਉਸ ਦੇ ਪੋਤਰੇ ਨੂੰ ਸ਼ੱਕ ਦੇ ਆਧਾਰ 'ਤੇ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਪਿੱਛੋਂ ਮੁਲਜ਼ਮ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਮੁਲਜ਼ਮ ਨੇ ਖ਼ੁਦ ਦਿੱਤੀ ਬੱਚੀ ਦੇ ਪਰਿਵਾਰ ਨੂੰ ਜਾਣਕਾਰੀ
ਇਸ ਜਬਰ ਜਨਾਹ ਤੇ ਹੱਤਿਆ ਕਾਂਡ 'ਚ ਉਸ ਵੇਲੇ ਨਵਾਂ ਮੋੜ ਆਇਆ ਜਦੋਂ ਬੱਚੀ ਦੀ ਭਾਲ ਕਰ ਰਹੇ ਪਰਵਾਸੀ ਮਜ਼ਦੂਰਾਂ ਨੂੰ ਮੁਲਜ਼ਮ ਨੇ ਖ਼ੁਦ ਉਨ੍ਹਾਂ ਦੇ ਘਰ ਜਾ ਕੇ ਇਹ ਜਾਣਕਾਰੀ ਦਿੱਤੀ ਕਿ ਤੁਹਾਡੀ ਬੱਚੀ ਦੀ ਸੜੀ ਹੋਈ ਲਾਸ਼ ਉਨ੍ਹਾਂ ਦੀ ਹਵੇਲੀ 'ਚ ਪਈ ਹੈ ਤੇ ਉਸ ਨੇ ਖ਼ੁਦ ਨੂੰ ਅੱਗ ਲਾ ਕੇ ਸਾੜ ਲਿਆ ਹੈ ਘਟਨਾ ਦੀ ਜਾਣਕਾਰੀ ਦੇਣ ਤੋਂ ਬਾਅਦ ਮੁਲਾਜ਼ਮ ਬਿਨਾਂ ਕਿਸੇ ਡਰ ਆਪਣੇ ਘਰ ਚਲਾ ਗਿਆ ।