ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਇਹ ਫੈਸਲਾ ਮਹਾਰਾਸ਼ਟਰ ਸਰਕਾਰ ਉੱਤੇ ਛੱਡ ਦਿੱਤਾ ਹੈ ਕਿ ਸਿੱਖਾਂ ਦੇ ਧਾਰਮਿਕ ਅਸਥਾਨ ਨਾਂਦੇੜ ਸਾਹਿਬ ਵਿਚ ਦੁਸਹਿਰਾ, ਤਖ਼ਤ ਅਸਨਾਨ, ਗੁਰੂਤਾ ਗੱਦੀ ਵਰਗੇ ਤਿਉਹਾਰਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਗਰ ਕੀਰਤਨ ਦੀ ਆਗਿਆ ਦਿੱਤੀ ਜਾਵੇ ਜਾਂ ਨਹੀਂ। ਸੋਮਵਾਰ ਨੂੰ, ਨਾਂਦੇੜ ਸਿੱਖ ਗੁਰੂਦਵਾਰਾ ਸੱਚਖੰਡ ਸ੍ਰੀਹੂਜੂਰ ਅਬਚਲਨਗਰ ਸਾਹਿਬ ਬੋਰਡ ਦੀ ਪਟੀਸ਼ਨ 'ਤੇ ਸੁਣਵਾਈ ਕਰਨ ਲਈ ਸੁਪਰੀਮ ਕੋਰਟ ਦੀ ਛੁੱਟੀ ਵੇਲੇ ਵੀ ਵਿਸ਼ੇਸ਼ ਬੈਂਚ ਬੈਠੀ। ਜਸਟਿਸ ਐਲ ਨਾਗੇਸਵਰਾ ਰਾਓ, ਜਸਟਿਸ ਹੇਮੰਤ ਗੁਪਤਾ ਅਤੇ ਜਸਟਿਸ ਅਜੇ ਰਸਤੋਗੀ ਦੇ ਵਿਸ਼ੇਸ਼ ਬੈਂਚ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਤੋਂ ਬਾਅਦ ਇਹ ਆਦੇਸ਼ ਦਿੱਤਾ।
ਅਦਾਲਤ ਨੇ ਗੁਰਦੁਆਰਾ ਬੋਰਡ ਨੂੰ ਆਪਣਾ ਕੇਸ ਮਹਾਰਾਸ਼ਟਰ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਕੋਲ ਪੇਸ਼ ਕਰਨ ਲਈ ਕਿਹਾ। ਮਹਾਰਾਸ਼ਟਰ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਕੋਰੋਨਾ ਦੇ ਮੱਦੇਨਜ਼ਰ ਜ਼ਮੀਨੀ ਸਥਿਤੀ ਦੇ ਅਧਾਰ ਤੇ ਫੈਸਲਾ ਲਵੇਗੀ। ਜੇ ਇਹ ਰਾਜ ਸਰਕਾਰ ਦੇ ਪੱਖ ਨਾਲ ਸਹਿਮਤ ਨਹੀਂ ਤਾਂ ਗੁਰਦੁਆਰਾ ਬੋਰਡ ਹਾਈ ਕੋਰਟ ਤੱਕ ਪਹੁੰਚ ਕਰ ਸਕਦਾ ਹੈ।
ਗੁਰੂਦਵਾਰਾ ਸੱਚਖੰਡ ਹਜ਼ੂਰ ਸਾਹਿਬ ਨਾਂਦੇੜ ਉਹ ਪਵਿੱਤਰ ਅਸਥਾਨ ਹੈ ਜਿਥੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਆਪਣਾ ਆਖਰੀ ਸਮਾਂ ਬਿਤਾਇਆ ਅਤੇ 'ਸੱਚਖੰਡ ਵਿਚ ਠਹਿਰਨ' ਤੋਂ ਪਹਿਲਾਂ ਗੁਰਗੱਦੀ ਗੁਰੂਗ੍ਰੰਥ ਸਾਹਿਬ ਨੂੰ ਸੌਂਪੀ ਸੀ। ਇਥੇ ਦੁਸਹਿਰੇ ਦੇ ਮੌਕੇ ਤੇ ਇਸ ਤਰਾਂ ਦੇ ਧਾਰਮਿਕ ਸਮਾਗਮਾਂ ਦੀ ਪਰੰਪਰਾ ਲਗਭਗ ਤਿੰਨ ਸੌ ਸਾਲਾਂ ਤੋਂ ਚਲਦੀ ਆ ਰਹੀ ਹੈ।