Friday, November 22, 2024
 

ਚੰਡੀਗੜ੍ਹ / ਮੋਹਾਲੀ

ਝੋਨੇ ਦੀ ਬੋਗਸ ਬਿਲਿੰਗ ਕਰਨ ਵਾਲਿਆਂ ਵਿਰੁੱਧ ਕਾਰਵਾਈ ਤੇਜ਼, 69 ਟਰੱਕ ਜ਼ਬਤ

October 20, 2020 06:54 AM
ਬੋਗਸ ਬਿਲਿੰਗ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ : ਆਸ਼ੂ 
 
ਚੰਡੀਗੜ੍ਹ : ਪੰਜਾਬ ਰਾਜ ਦੀਆਂ ਮੰਡੀਆਂ ਵਿੱਚ ਝੋਨੇ ਦੀ ਬੋਗਸ ਬਿਲਿੰਗ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ । ਉਕਤ ਪ੍ਰਗਟਾਵਾ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਅੱਜ ਇਥੇ ਕੀਤਾ। ਆਸ਼ੂ ਨੇ ਕਿਹਾ ਕਿ ਸਾਨੂੰ ਗੁਪਤ ਸੂਚਨਾਵਾਂ ਮਿਲੀਆਂ ਸਨ ਕਿ ਸੂਬੇ ਦੀਆਂ ਮੰਡੀਆਂ ਵਿੱਚ ਬਾਹਰਲੇ ਸੂਬਿਆਂ ਵਿਸ਼ੇਸ਼ ਤੌਰ ਤੇ ਉਤਰ ਪ੍ਰਦੇਸ਼ ਤੋਂ ਸਸਤਾ ਭਾਅ 'ਤੇ ਝੋਨਾ ਖਰੀਦ ਕੇ ਵੇਚਣ ਲਈ ਟਰੱਕ ਰਾਹੀਂ ਝੋਨਾ ਲਿਆਂਦਾ ਜਾ ਰਿਹਾ ਹੈ ਜਿਸ ਤੇ ਕਾਰਵਾਈ ਕਰਦਿਆਂ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਪੰਜਾਬ, ਪੰਜਾਬ ਰਾਜ ਮੰਡੀ ਬੋਰਡ ਅਤੇ ਪੰਜਾਬ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਗਈ।ਇਸ ਛਾਪੇਮਾਰੀ ਵਿਚ 69 ਟਰੱਕ ਫੜੇ ਗਏ। 
 
 
ਆਸ਼ੂ ਨੇ ਕਿਹਾ ਕਿ ਬੋਗਸ ਬਿਲਿੰਗ ਕਰਨ ਵਾਲਿਆਂ ਵਿਰੁੱਧ ਖੁਰਾਕ ਤੇ ਸਿਵਲ ਸਪਲਾਈ ਵਿਭਾਗ, ਪੰਜਾਬ ਮੰਡੀ ਬੋਰਡ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੀ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਪੰਜਾਬ ਵੱਲੋਂ ਸੂਬੇ ਵਿਚ ਕਿਸੇ ਨੂੰ ਵੀ ਬੋਗਸ ਬਿਲਿੰਗ ਨਹੀਂ ਕਰਨ ਦਿੱਤੀ ਜਾਵੇਗੀ।  ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਵੀ 12 ਮਿੱਲਾਂ 'ਤੇ ਛਾਪੇਮਾਰੀ ਕੀਤੀ ਗਈ ਸੀ ਅਤੇ ਬੋਗਸ ਬਿਲਿੰਗ ਦੇ ਮੱਦੇਨਜ਼ਰ ਮਾਮਲੇ ਦਰਜ ਕੀਤੇ ਗਏ ਸਨ।
 
 
ਖੁਰਾਕ ਮੰਤਰੀ ਨੇ ਦੱਸਿਆ ਕਿ ਇਸ ਕਾਰਵਾਈ ਦੋਰਾਨ ਪਟਿਆਲਾ ਦੇ ਸ਼ੰਭੂ ਬਾਰਡਰ ਅਤੇ ਰਾਮਨਗਰ ਤੋਂ 43 ਟਰੱਕ, ਬਲਬੇੜਾ ਤੋਂ 1 ਟਰੱਕ ਫੜੇ ਗਏ ਜਿਸ ਤੇ 24 ਟਰੱਕਾਂ ਵਾਲਿਆਂ ਵਿਰੁੱਧ FIR ਦਰਜ ਕਰ ਦਿੱਤੀ ਗਈ ਜਦਕਿ ਬਾਕੀਆਂ ਬਣਦੀ ਕਾਰਵਾਈ ਅਮਲ ਅਧੀਨ ਹੈ। ਬਠਿੰਡਾ ਦੇ ਡੂਮਵਾਲੀ ਬੈਰੀਅਰ ਤੋਂ 13 ਟਰੱਕ ਫੜੇ ਗਏ ਜਿਸ ਤੇ 13 ਐਫ. ਆਈ.ਆਰ.ਦਰਜ ਕਰ ਦਿੱਤੀ ਗਈ ਹੈ।
 
 
ਮੋਗਾ ਦੇ ML ਇੰਟਰਪ੍ਰਾਈਜਿਜ ਖ਼ਿਲਾਫ਼ 1 FIR ਦਰਜ ਕਰ ਦਿੱਤੀ ਗਈ ਹੈ। ਲੁਧਿਆਣਾ ਦੇ ਮਾਛੀਵਾੜਾ ਵਿਚ 7 ਆੜ੍ਹਤੀਆਂ ਵਿਰੁੱਧ FIR ਦਰਜ ਕਰ ਦਿੱਤੀ ਗਈ ਹੈ। ਸੰਗਰੂਰ ਦੇ ਛਾਜਲੀ ਵਿਚ 1 FIR ਦਰਜ ਕਰ ਦਿੱਤੀ ਗਈ ਹੈ। ਤਰਨਤਾਰਨ ਦੇ ਹਰੀਕੇ ਵਿੱਚ 2 ਐਫ. ਆਈ.ਆਰ.ਦਰਜ ਕਰ ਦਿੱਤੀ ਗਈ ਹੈ। ਫ਼ਤਹਿਗੜ੍ਹ ਸਾਹਿਬ ਵਿੱਚ 4 FIR ਦਰਜ ਕੀਤੀਆਂ ਗਈ ਹਨ। ਮੁਕਤਸਰ ਸਾਹਿਬ ਵਿੱਚ ਵਿਚ 2 ਅਤੇ ਫਾਜ਼ਿਲਕਾ ਵਿਚ 1 FIR ਦਰਜ ਕਰ ਦਿੱਤੀ ਗਈ ਹੈ ਅਤੇ DMO ਕਾਰਵਾਈ ਵੀ ਕੀਤੀ ਜਾ ਰਹੀ ਹੈ।
 

Have something to say? Post your comment

Subscribe