ਨਵੀਂ ਦਿੱਲੀ : ਨੇਵੀ ਦੇ ਸਵਦੇਸ਼ੀ ਸਟੀਲਥ ਡਿਸਟ੍ਰਾਇਰ ਆਈ ਐੱਨ ਐੱਨ ਚੇਨਈ ਤੋਂ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦੀ ਐਤਵਾਰ ਸਫਲ ਪਰਖ ਕੀਤੀ ਗਈ। ਉਸ ਨੇ ਅਰਬ ਸਾਗਰ ਵਿਚ ਨਿਸ਼ਾਨਾ ਸਹੀ ਫੁੰਡਿਆ। ਇਹ 400 ਕਿਲੋਮੀਟਰ ਤੋਂ ਵੱਧ ਤੱਕ ਮਾਰ ਕਰ ਸਕਦੀ ਹੈ। ਇਸ ਨੂੰ ਜ਼ਮੀਨ ਤੇ ਹਵਾ ਵਿਚੋਂ ਵੀ ਦਾਗਿਆ ਜਾ ਸਕਦਾ ਹੈ। ਇਹ ਮਿਜ਼ਾਈਲ ਭਾਰਤ ਤੇ ਰੂਸ ਨੇ ਮਿਲ ਕੇ ਬਣਾਈ ਹੈ। ਇਹ ਆਵਾਜ਼ ਨਾਲੋਂ ਤਿੱਗਣੀ ਰਫਤਾਰ ਨਾਲ ਉਡਦੀ ਹੈ। ਜ਼ਮੀਨ ਤੇ ਹਵਾ ਵਿਚੋਂ ਇਸ ਨੂੰ ਪਹਿਲਾਂ ਹੀ ਪਰਖਿਆ ਜਾ ਚੁੱਕਾ ਹੈ।