ਜ਼ੀਰਕਪੁਰ : ਸਿੱਖਿਆ ਦੇ ਬਗੈਰ ਸਮਾਜ ਦਾ ਵਿਕਾਸ ਅਧੂਰਾ ਹੈ। ਸਿੱਖਿਅਤ ਵਿਦਿਆਰਥੀ ਹੀ ਭਵਿੱਖ ਵਿੱਚ ਸਮਾਜ ਨੂੰ ਸਹੀ ਦਿਸ਼ਾ ਵੱਲ ਲਿਜਾ ਸਕਦੇ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਦੇਵ ਚੌਧਰੀ ਨੇ ਐਂਤਵਾਰ ਨੂੰ ਇੱਥੋਂ ਦੇ ਹੋਟਲ ਮਿਡਟਾਊਨ ਵਿੱਚ ਦਸਵੀਂ ਅਤੇ 12ਵੀਂ ਜਮਾਤ ਦੇ ਸਥਾਨਕ ਟਾਪਰਾਂ ਨੂੰ ਸਨਮਾਨਿਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਸੰਬੋਧਿਤ ਕਰਦੇ ਹੋਏ ਕੀਤਾ। ਸੁਖਦੇਵ ਚੌਧਰੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਪ੍ਰਦਾਨ ਕਰਦੇ ਹੋਏ ਬਿਹਤਰ ਸਿੱਖਿਆ ਪ੍ਰਦਾਨ ਕਰਨਾ ਸਮੇਂ ਦੀ ਮੰਗ ਹੈ। ਸਮਾਜਿਕ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਪ੍ਰਤਿਭਾਵਾਨ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ। ਉਨ੍ਹਾਂ ਨੇ ਸਮਾਜ ਸੇਵਾ ਵਿੱਚ ਜੁਟੇ ਸੰਗਠਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸੇਵਾਵਾਂ ਦਾ ਦਾਇਰਾ ਲੋੜਵੰਦ ਖੇਤਰਾਂ ਵਿੱਚ ਵਧਾਉਣ ਤਾਂਕਿ ਵੱਧ ਤੋਂ ਵੱਧ ਲੋਕਾਂ ਨੂੰ ਇਸਦਾ ਲਾਭ ਮਿਲ ਸਕੇ।
ਪ੍ਰੋਗਰਾਮ ਦੌਰਾਨ 12ਵੀਂ ਜਮਾਤ ਵਿੱਚ 96.8 ਪ੍ਰਤੀਸ਼ਤ ਅੰਕ ਹਾਸਿਲ ਕਰਨ ਵਾਲੇ ਭਵਨ ਵਿਦਿਆਲਾ ਪੰਚਕੂਲਾ ਦੇ ਆਯੁਸ਼ ਪ੍ਰਤਾਪ, 96.2 ਪ੍ਰਤੀਸ਼ਤ ਅੰਕ ਲੈਣ ਵਾਲੀ ਇਸੇ ਸਕੂਲ ਦੀ ਸੋਮਿਆ ਅਰੋੜਾ 'ਤੇ 95.6 ਪ੍ਰਤੀਸ਼ਤ ਅੰਕ ਲੈਣ ਵਾਲੇ ਗੁਰੂਕੁਲ ਗਲੋਬਲ ਮਨੀਮਾਜਰਾ ਦੇ ਆਰਿਆ ਅਗੱਰਵਾਲ ਨੂੰ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸੇ ਪ੍ਰਕਾਰ ਦਸਵੀਂ ਜਮਾਤ ਵਿੱਚ 93.4 ਪ੍ਰਤੀਸ਼ਤ ਅੰਕ ਲੈਣ ਵਾਲੇ ਗੁਰੂਕੁਲ ਸਕੂਲ ਪੰਚਕੂਲਾ ਦੇ ਮਾਧਵ, 97.8 ਪ੍ਰਤੀਸ਼ਤ ਅੰਕ ਲੈਣ ਵਾਲੀ ਭਵਨ ਵਿਦਿਆਲਾ ਪੰਚਕੂਲਾ ਦੀ ਮੁਸਕਾਨ ਅਗੱਰਵਾਲ, 96 ਪ੍ਰਤੀਸ਼ਤ ਅੰਕ ਲੈਣ ਵਾਲੀ ਡੀਏਵੀ ਪੰਚਕੂਲਾ ਦੀ ਪ੍ਰਾਚੀ ਗੋਇਲ, 96.6 ਪ੍ਰਤੀਸ਼ਤ ਅੰਕ ਲੈਣ ਵਾਲੇ ਭਵਨ ਵਿਦਿਆਲਾ ਪੰਚਕੂਲਾ ਦੇ ਅਸੀਸ਼ 'ਤੇ ਖੇਡਾਂ ਦੇ ਖੇਤਰ ਵਿੱਚ ਜ਼ੀਰਕਪੁਰ ਦਾ ਨਾਮ ਰੌਸ਼ਨ ਕਰਨ ਵਾਲੇ ਮੋਹਿਤ ਗੋਇਲ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮੁਕਸਾਨ ਗੋਇਲ ਨੂੰ ਇੱਕ ਪ੍ਰਤੀਯੋਗਤਾ ਰਾਹੀਂ ਸਿੰਗਾਪੁਰ ਦੇ ਗਲੋਬਲ ਇੰਟਰਨੈਸ਼ਨਲ ਸਕੂਲ ਵੱਲੋਂ ਇੱਕ ਲੱਖ ਡਾਲਰ ਦਾ ਪੁਰਸਕਾਰ ਦਿੱਤੇ ਜਾਣ 'ਤੇ ਵੀ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਖਦੇਵ ਚੌਧਰੀ ਨੇ ਕਿਹਾ ਕਿ ਐਕਸ਼ਨ ਕਮੇਟੀ ਵੱਲੋਂ ਇੱਕ ਪਾਸੇ ਲੋਕਾਂ ਦੀ ਸਮੱਸਿਆਵਾਂ ਨੂੰ ਪ੍ਰਸਾਸ਼ਨ ਦੇ ਸਾਹਮਣੇ ਉਠਾਉਂਦੇ ਹੋਏ ਉਨ੍ਹਾਂ ਦਾ ਹੱਲ ਕਰਵਾਇਆ ਜਾ ਰਿਹਾ ਹੈ ਉਥੇ ਹੀ ਸਮਾਜਿਕ ਜਿੰਮੇਦਾਰੀ ਜਿੱਥੇ ਇੱਕ ਪਾਸੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪ੍ਰਸਾਸ਼ਨ ਦੇ ਸਾਹਮਣੇ ਉਠਾਉਂਦੇ ਹੋਏ ਕਰਵਾਇਆ ਜਾ ਰਿਹਾ ਹੇ ਉਥੇ ਹੀ ਸਮਾਜਿਕ ਜਿੰਮੇਦਾਰੀ ਦੇ ਤਹਿਤ ਭਵਿੱਖ ਵਿੱਚ ਪ੍ਰਤਿਵਾਭਵਨ ਵਿਦਿਆਰਥੀਆਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਮੌਕੇ ਤੇ ਵਿਨੈ ਕੁਮਾਰ, ਇੰਦਰ ਸੇਠੀ, ਗੁਰਪ੍ਰੀਤ ਸਿੰਘ, ਐਡਵੋਕੇਟ ਵਿਨੈ ਕੁਮਾਰ, ਐਚਐਸ ਚੀਮਾ, ਮਹੇਸ਼ ਗੋਇਲ, ਵਿਨੈ ਭਾਰਦਵਾਜ, ਅਮਿਤਾ ਰਾਣੀ ਸਮੇਤ ਕਈ ਪਤਵੰਤੇ ਹਾਜਰ ਸਨ।