ਚੰਡੀਗੜ੍ਹ : ਰਾਜਧਾਨੀ ਚੰਡੀਗੜ੍ਹ ਸਥਿਤ ਸੈਕਟਰ 32- GMCH ਹਸਪਤਾਲ ਦੀ ਸੱਤਵੀਂ ਮੰਜ਼ਿਲ ਤੋਂ ਇੱਕ ਲੜਕੀ ਨੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕਾ ਹਰਿਆਣਾ ਦੇ ਕੈਥਲ ਦੀ ਰਹਿਣ ਵਾਲੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਮ੍ਰਿਤਕਾ ਲੜਕੀ ਅਨੂੰ ਦੀ ਪਛਾਣ ਉਸ ਦੇ ਸਰਟੀਫਿਕੇਟ ਤੋਂ ਹੋਈ ਹੈ। ਪੁਲਿਸ ਨੇ ਕੁੜੀ ਕੋਲੋਂ ਮਿਲੇ ਮੋਬਾਇਲ 'ਚੋਂ ਮਿਲੇ ਨੰਬਰ ਰਾਹੀਂ ਇਸ ਘਟਨਾ ਦੀ ਸੂਚਨਾ ਪਰਿਵਾਰਕ ਮੈਂਬਰਾਂ ਨੂੰ ਦਿੱਤੀ। ਹਾਲਾਂਕਿ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਪਤਾ ਨਹੀਂ ਲਗ ਸਕਿਆ