ਵੈਲਿੰਗਟਨ : ਪ੍ਰਧਾਨ ਮੰਤਰੀ ਜੈਸਿੰਡਾ ਆਡਰਨ ਦੀ ਲੇਬਰ ਪਾਰਟੀ ਨੇ ਨਿਊਜ਼ੀਲੈਂਡ ਦੀਆਂ ਆਮ ਚੋਣਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਇਥੇ ਸ਼ਨੀਵਾਰ ਨੂੰ ਵੋਟਾਂ ਪਈਆਂ ਸਨ। ਵੋਟਾਂ ਦੀ ਗਿਣਤੀ ਲਗਭਗ ਇਕ ਘੰਟੇ ਬਾਅਦ ਸ਼ੁਰੂ ਹੋਈ। ਨਿਊਜ਼ੀਲੈਂਡ ਦੀਆਂ ਮੀਡੀਆ ਰਿਪੋਰਟਾਂ ਅਨੁਸਾਰ ਲੇਬਰ ਪਾਰਟੀ ਨੂੰ 49 ਪ੍ਰਤੀਸ਼ਤ ਵੋਟਾਂ ਅਤੇ ਕੁੱਲ 64 ਸੀਟਾਂ ਮਿਲੀਆਂ ਹਨ।
ਇਹ ਵੀ ਪੜ੍ਹੋ : ਪਾਕਿਸਤਾਨੀ ਕੋਰਟ ਭੇਜ ਸਕਦੀ ਹੈ ਇਮਰਾਨ ਖਾਨ ਨੂੰ ਨੋਟਿਸ
120 ਮੈਂਬਰੀ ਸੰਸਦ ਵਿਚ ਬਹੁਮਤ ਅੰਕੜਾ 61 ਹੈ। ਜੁਡੀਥ ਕੋਲਿਨਜ਼ ਦੀ ਨੈਸ਼ਨਲ ਪਾਰਟੀ ਨੂੰ 27 ਪ੍ਰਤੀਸ਼ਤ ਵੋਟਾਂ ਅਤੇ ਕੁੱਲ 35 ਸੀਟਾਂ ਪ੍ਰਾਪਤ ਹੋਈਆਂ। ਐਸੀਟੀ ਨਿਊਜ਼ੀਲੈਂਡ ਪਾਰਟੀ ਨੂੰ 10 ਸੀਟਾਂ ਮਿਲੀਆਂ। ਹਾਲਾਂਕਿ, ਅਧਿਕਾਰਤ ਨਤੀਜਾ ਬਾਅਦ ਵਿੱਚ ਐਲਾਨ ਕੀਤਾ ਜਾਵੇਗਾ। ਦੱਸ ਦੇਈਏ ਕਿ ਨਿਊਜ਼ੀਲੈਂਡ ਦੀਆਂ ਆਮ ਚੋਣਾਂ ਵਿੱਚ ਪ੍ਰਧਾਨ ਮੰਤਰੀ ਜੈਸਿੰਡਾ ਆਡਰਨ ਦੇ ਸੱਤਾ ਵਿੱਚ ਵਾਪਸੀ ਦੀ ਪਹਿਲਾਂ ਤੋਂ ਹੀ ਪੱਕੀ ਸੰਭਾਵਨਾ ਸੀ। ਆਰਡਰਨ ਨੇ ਆਪਣੀਆਂ ਉਦਾਰਵਾਦੀ ਅਤੇ ਸ਼ਮੂਲੀਅਤ ਨੀਤੀਆਂ ਰਾਹੀਂ ਦੇਸ਼ ਵਿਚ ਇਕ ਵਿਸ਼ਾਲ ਜਨਤਕ ਰਾਏ ਦਾ ਦਿਲ ਜਿੱਤ ਲਿਆ ਹੈ।