ਚੰਡੀਗੜ੍ਹ : IT ਪਾਰਕ ਥਾਣਾ ਏਰੀਆ 'ਚ ਰੇਲਵੇ ਕ੍ਰਾਸਿੰਗ ਨੇੜੇ ਪਾਰਕਿੰਗ 'ਚ ਖੜ੍ਹੀਆਂ 3 ਕਾਰਾਂ ਨੂੰ ਅੱਗ ਲੱਗ ਗਈ। ਸੂਚਨਾ ਮਿਲਦੇ ਹੀ ਅੱਗ ਬੁਝਾਊ ਮਹਿਕਮੇ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਕਰੀਬ ਇਕ ਘੰਟੇ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਕਾਰ ਦੇ ਮਾਲਕ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਸ਼ੱਕ ਜ਼ਾਹਰ ਕੀਤਾ ਕਿ ਉਸ ਦੀਆਂ ਤਿੰਨਾਂ ਕਾਰਾਂ 'ਚ ਰੰਜਿਸ਼ ਦੇ ਚੱਲਦੇ ਅੱਗ ਲਾਈ ਗਈ ਹੈ। ਪੁਲਿਸ ਨੇ DDR ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਆਸਪਾਸ ਦੇ ਏਰੀਆ 'ਚ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਘਾਲ ਰਹੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਕਾਰਾਂ ਦੇ ਮਾਲਕ ਰਾਜਾ ਨੇ ਦੱਸਿਆ ਕਿ ਉਸ ਦਾ ਕਿਸ਼ਨਗੜ੍ਹ 'ਚ ਗਲੋਅ-ਸ਼ਾਈਨ ਬੋਰਡ ਦਾ ਕਾਰੋਬਾਰ ਹੈ।
ਇਹ ਵੀ ਪੜ੍ਹੋ : ਮਾਨਸਾ 'ਚ ਡੇਂਗੂ ਦਾ ਵਧਿਆ ਕਹਿਰ, ਦੋ ਦਰਜਨ ....
ਉਸ ਕੋਲ ਤਿੰਨ ਗੱਡੀਆਂ ਹਨ, ਜਿਨ੍ਹਾਂ ਨੂੰ ਉਸ ਨੇ ਰੇਲਵੇ ਕ੍ਰਾਸਿੰਗ ਦੇ ਨੇੜੇ ਬਣੀ ਪਾਰਕਿੰਗ 'ਚ ਪਾਰਕ ਕੀਤਾ ਹੋਇਆ ਸੀ। ਵੀਰਵਾਰ ਸਵੇਰੇ ਉਸ ਨੂੰ ਜਾਣਕਾਰੀ ਮਿਲੀ ਕਿ ਉਸ ਦੀ ਸਫਾਰੀ ਗੱਡੀ 'ਚ ਅੱਗ ਲੱਗੀ ਹੋਈ ਹੈ। ਜਿਵੇਂ ਹੀ ਉਹ ਮੌਕੇ 'ਤੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਸਫਾਰੀ ਕਾਰ 'ਚ ਅੱਗ ਲੱਗੀ ਹੋਈ ਹੈ ਅਤੇ ਉਸ ਕੋਲ ਖੜ੍ਹੀ ਦੋਵੇਂ ਕਾਰਾਂ ਵੀ ਅੱਗ ਦੀ ਲਪੇਟ 'ਚ ਆ ਚੁੱਕੀਆਂ ਹਨ।