ਕਨੂਰ, (ਏਜੰਸੀ) : ਕੇਰਲਾ ਦੇ ਕਨੂਰ ਲੋਕ ਸਭਾ ਹਲਕੇ ਵਿਚ ਇਕ ਮਤਦਾਨ ਕੇਂਦਰ 'ਤੇ ਉਸ ਸਮੇਂ ਭਾਜੜ ਮਚ ਗਈ ਜਦ ਵੀਵੀਪੀਏਟੀ ਮਸ਼ੀਨ ਵਿਚੋਂ ਅਚਾਨਕ ਸੱਪ ਨਿਕਲ ਆਇਆ ਅਤੇ ਮਤਦਾਨ ਕੁੱਝ ਸਮੇਂ ਲਈ ਰੁਕ ਗਿਆ। ਮਯਲ ਕੰਡਕਕਾਈ ਵਿਚ ਮਤਦਾਨ ਕੇਂਦਰ 'ਤੇ ਵੀਵੀਪੀਏਟੀ ਮਸ਼ੀਨ ਵਿਚੋਂ ਛੋਟਾ ਜਿਹਾ ਸੱਪ ਬਾਹਰ ਨਿਕਲਿਆ ਜਿਸ ਕਾਰਨ ਵੋਟਰ ਘਬਰਾ ਗਏ। ਸੱਪ ਨੂੰ ਛੇਤੀ ਹੀ ਕਾਬੂ ਕਰ ਲਿਆ ਗਿਆ ਅਤੇ ਮਤਦਾਨ ਕੁੱਝ ਸਮੇਂ ਰੁਕਣ ਮਗਰੋਂ ਦੁਬਾਰਾ ਸ਼ੁਰੂ ਹੋ ਗਿਆ। ਕਨੂਰ ਤੋਂ ਸੀਪੀਐਮ ਦੀ ਮੌਜੂਦਾ ਸੰਸਦ ਮੈਂਬਰ ਪੀ ਕੇ ਸ੍ਰੀਮਤੀ, ਕਾਂਗਰਸ ਦੇ ਕੇ ਸੁਰੇਂਦਰਨ ਅਤੇ ਭਾਜਪਾ ਦੇ ਸੀ ਕੇ ਪਦਮਨਾਭਨ ਲੜ ਰਹੇ ਹਨ।