ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬੁੱਧਵਾਰ ਪੰਜਾਬ ਸਰਕਾਰ ਨੂੰ ਸਾਬਕਾ DGP ਸੁਮੇਧ ਸੈਣੀ ਦੀ ਉਸ ਪਟੀਸ਼ਨ 'ਤੇ ਤਿੰਨ ਹਫਤਿਆਂ ਵਿਚ ਜਵਾਬ ਮੰਗ ਲਿਆ, ਜਿਸ ਵਿਚ ਉਸ ਨੇ 1991 ਦੇ ਬਲਵੰਤ ਸਿੰਘ ਮੁਲਤਾਨੀ ਕਤਲ ਕੇਸ 'ਚ ਉਸ ਵਿਰੁੱਧ ਲਿਖੀ FIR ਨੂੰ ਰੱਦ ਕਰਨ ਦੀ ਉਸ ਦੀ ਮੰਗ ਠੁਕਰਾਉਣ ਦੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਚੈਲੰਜ ਕੀਤਾ ਹੈ। ਜਸਟਿਸ ਅਸ਼ੋਕ ਭਾਨ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਕਿ ਪੰਜਾਬ ਸਰਕਾਰ ਤਿੰਨ ਹਫਤਿਆਂ ਵਿਚ ਜਵਾਬ ਦੇਵੇ ਅਤੇ ਉਸ ਤੋਂ ਇਕ ਹਫਤੇ ਬਾਅਦ ਸੈਣੀ ਆਪਣਾ ਜਵਾਬ ਦਾਖਲ ਕਰਨ। ਉਦੋਂ ਤੱਕ ਸੈਣੀ ਦੀ ਗ੍ਰਿਫਤਾਰੀ 'ਤੇ ਰੋਕ ਰਹੇਗੀ।