ਪੇਰੂ: ਦੱਖਣੀ ਅਮਰੀਕਾ ਦੇ ਦੇਸ਼ ਪੇਰੂ ਨੇ ਇਕੱਲੇ ਜਾਪਾਨੀ ਸੈਲਾਨੀ ਲਈ ਮਾਛੂ ਪਿਚੂ ਦੇ ਇੰਕਾ (Inca) ਖੰਡਰ ਖੋਲ੍ਹ ਦਿੱਤੇ ਹਨ ਜੋ ਵਿਸ਼ਵ ਵਿਰਾਸਤ ਵਾਲੀ ਜਗ੍ਹਾ ਦਾ ਦੌਰਾ ਕਰਨ ਲਈ ਲਗਭਗ ਸੱਤ ਮਹੀਨਿਆਂ ਦਾ ਇੰਤਜ਼ਾਰ ਕਰ ਰਿਹਾ ਸੀ। "ਜੇਸੀ ਕਟਾਯਾਮਾ" ਮਾਰਚ ਵਿਚ ਮਾਛੂ ਪਿਚੂ ਦਾ ਦੌਰਾ ਕਰਨ ਵਾਲਾ ਸੀ ਪਰ ਇਹ ਕੋਰੋਨਾਵਾਇਰਸ ਦੇ ਕਾਰਨ ਬੰਦ ਹੋ ਚੁਕਾ ਸੀ।
ਪੇਰੂ ਦੇ ਸਭਿਆਚਾਰ ਮੰਤਰੀ ਅਲੇਜੈਂਡਰੋ ਨੀਰਾ ਨੇ ਕਿਹਾ ਕਿ ਸ੍ਰੀ ਕਤਾਯਾਮਾ ਨੇ ਇੱਕ ਵਿਸ਼ੇਸ਼ ਬੇਨਤੀ ਜਮ੍ਹਾਂ ਕੀਤੀ ਸੀ ਜਿਸ ਤੋਂ ਬਾਅਦ ਓਹਨਾਂ ਨੂੰ ਮਾਛੂ ਪਿਚੂ ਜਾਣ ਦੀ ਆਗਿਆ ਦਿੱਤੀ ਗਈ ਸੀ। ਪ੍ਰਾਚੀਨ ਇੰਕਾ ਗੜ੍ਹ (Inca Citadel) ਪੂਰਬੀ ਕੋਰਡਿੱਲੇਰਾ ਵਿੱਚ 2, 430-ਮੀਟਰ (7, 970 ਫੁੱਟ) ਪਹਾੜੀ ਚੱਟਾਨ 'ਤੇ ਸਥਿਤ ਹੈ।- ਮਾਛੂ ਪਿਚੂ ਇੰਕਾ(Inca) ਸਭਿਅਤਾ ਦੀ ਨਿਸ਼ਾਨੀ ਹੈ। ਦੁਨੀਆਂ ਦੇ 7 ਅਜੂਬਿਆਂ ਵਿੱਚੋ ਇਕ ਅਤੇ UNESCO ਵਲੋਂ World Heritage Site ਹੋਣ ਕਾਰਨ ਇਹ ਪੇਰੂ ਦਾ ਪ੍ਰਮੁੱਖ ਆਕਰਸ਼ਣ ਕੇਂਦਰ ਹੈ , ਜਿਸ ਦੀ ਅਗਲੇ ਮਹੀਨੇ ਘੱਟ ਸਮਰੱਥਾ ਤੇ ਦੁਬਾਰਾ ਖੁੱਲ੍ਹਣ ਦੀ ਉਮੀਦ ਹੈ। ਪਰ ਕੋਈ ਸਹੀ ਤਾਰੀਖ ਨਹੀਂ ਦਿੱਤੀ ਗਈ ਹੈ।
ਸ੍ਰੀ ਕਤਯਾਮਾ ਨੇ ਕੁਝ ਦਿਨ ਪੇਰੂ ਵਿਚ ਹੀ ਬਿਤਾਉਣ ਦੀ ਯੋਜਨਾ ਬਣਾਈ ਸੀ, ਪਰ ਕੋਰੋਨਾਵਾਇਰਸ ਯਾਤਰਾ ਦੇ ਨਿਯਮਾਂ ਦੇ ਕਾਰਨ ਮਾਰਚ ਦੇ ਅੱਧ ਵਿਚ ਮਾਛੂ ਪਿਚੂ ਨੇੜੇ ਆਗੁਆਸ ਕੈਲੀਨਟੇਸ ਕਸਬੇ ਵਿਚ ਫਸ ਗਿਆ। "ਉਹ ਇਸ ਅਦਭੁਤ ਜਗ੍ਹਾ ਨੂੰ ਦੇਖਣ ਦੇ ਸੁਪਨੇ ਨੂੰ ਲੈ ਕੇ ਪੇਰੂ ਆਇਆ ਸੀ, " ਸ਼੍ਰੀਮਾਨ ਨੀਰਾ ਨੇ ਸੋਮਵਾਰ ਨੂੰ ਇੱਕ ਵਰਚੁਅਲ ਪ੍ਰੈਸ ਕਾਨਫਰੰਸ ਵਿੱਚ ਕਿਹਾ। ਇੰਕਾ ਸ਼ਹਿਰ (ਮਾਛੂ ਪਿਚੂ) ਐਂਡੀਜ਼ ਦੇ ਪਹਾੜਾਂ ਦੀ ਉਚਾਈ ਤੇ ਸਤਿਥ ਹੈ। ਇਹ ਮਾਰਚ ਤੋਂ ਸੈਲਾਨੀਆਂ ਲਈ ਬੰਦ ਹੈ।
ਸ੍ਰੀ ਕਤਯਾਮਾ ਨੂੰ ਸ਼ਨੀਵਾਰ ਨੂੰ ਪਾਰਕ ਦੇ ਮੁਖੀ ਨਾਲ ਖੰਡਰਾਂ ਵਿੱਚ ਦਾਖਲ ਹੋਣ ਦੀ ਆਗਿਆ ਮਿਲੀ ਸੀ ਤਾਂ ਜੋ ਉਹ ਆਪਣੇ ਦੇਸ਼ ਪਰਤਣ ਤੋਂ ਪਹਿਲਾਂ ਇਹ ਦੇਖ ਸਕੇ। ਮਾਛੂ ਪਿੱਚੂ ਪਹਾੜ ਦੀ ਚੋਟੀ 'ਤੇ ਰਿਕਾਰਡ ਕੀਤੇ ਇਕ ਵੀਡੀਓ ਵਿਚ ਇਸ ਯਾਤਰੀ ਨੇ ਲੰਬੇ ਸਮੇਂ ਤੋਂ ਉਡੀਕ ਰਹੇ ਯਾਤਰਾ ਦਾ ਜਸ਼ਨ ਮਨਾਇਆ। ਸ੍ਰੀਮਾਨ ਕਟਾਯਾਮਾ ਨੇ ਕਿਹਾ, “ਇਹ ਦੌਰਾ ਸੱਚਮੁੱਚ ਹੈਰਾਨੀਜਨਕ ਹੈ, ਧੰਨਵਾਦ।
ਜੋਨਸ ਹੌਪਕਿੰਸ ਯੂਨੀਵਰਸਿਟੀ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਮਹਾਂਮਾਰੀ ਰੋਗ ਸ਼ੁਰੂ ਹੋਣ ਤੋਂ ਬਾਅਦ ਪੇਰੂ ਵਿੱਚ 849, 000 ਤੋਂ ਵੱਧ ਕੋਰੋਨਾਵਾਇਰਸ ਸੰਕ੍ਰਮਣ ਅਤੇ 33, 000 ਮੌਤਾਂ ਹੋਈਆਂ ਹਨ।