ਨਵੀਂ ਦਿੱਲੀ: ਪੱਛਮੀ ਬੰਗਾਲ 'ਚ ਸਿੱਖ ਵਿਅਕਤੀ ਨਾਲ ਪੁਲਿਸ ਨੇ ਕੁੱਟਮਾਰ ਕੀਤੀ ਸੀ। ਇਸ ਮਾਮਲੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਗਵਰਨਰ ਜਗਦੀਪ ਧਨਖੜ ਨਾਲ ਮੁਲਾਕਾਤ ਕੀਤੀ ਹੈ। ਮਨਜਿੰਦਰ ਸਿਰਸਾ ਨੇ ਦਾਅਵਾ ਕੀਤਾ ਕਿ ਗਵਰਨਰ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਮਾਮਲੇ 'ਚ ਕਾਰਵਾਈ ਕਰਨ ਲਈ ਸਰਕਾਰ ਨੂੰ ਜ਼ਰੂਰ ਹੁਕਮ ਦੇਣਗੇ।
ਇਹ ਵੀ ਪੜ੍ਹੋ : ਹਾਈਡ੍ਰੋਜਨ ਬਾਲਣ ਨਾਲ ਚੱਲਣ ਵਾਲੀ ਦੇਸ਼ ਦੀ ਪਹਿਲੀ ਪ੍ਰੋਟੋਟਾਇਪ ਕਾਰ ਦਾ...
ਸਿਰਸਾ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਤੋਂ ਉਮੀਦ ਕਰਦਾਂ ਹਾਂ ਕਿ ਉਹ ਇਸ ਮਾਮਲੇ ਚ ਕਾਰਵਾਈ ਜ਼ਰੂਰ ਕਰਨ। ਮਨਜਿੰਦਰ ਸਿਰਸਾ ਨੇ ਕਿਹਾ ਕਿ ਇਨਸਾਫ ਲਈ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਹੋਣਾ ਚਾਹੀਦਾ। ਸਿਰਸਾ ਨੇ ਮਮਤਾ ਬੈਨਰਜੀ ਕੋਲੋਂ ਸਵਾਲ ਪੁੱਛਿਆ ਕਿ ਜੇਕਰ ਬਲਵਿੰਦਰ ਸਿੰਘ ਤੇ ਮੁਕੱਦਮਾ ਕੀਤਾ ਜਾ ਸਕਦਾ ਤਾਂ ਪੁਲਿਸ ਵਾਲਿਆਂ ਖਿਲਾਫ਼ ਕੇਸ ਕਿਉਂ ਨਹੀਂ ਹੋ ਸਕਦਾ।